Gym ਜਾਣ ਦੇ ਬਹਾਨੇ ਘਰੋਂ ਲੈ ਗਏ 3 ਦੋਸਤ, ਹੱਥ ਬੰਨ੍ਹ ਕੇ ਸਿਰ ’ਤੇ ਮਾਰੀ ਗੋਲ਼ੀ

Tuesday, Jul 23, 2024 - 10:03 AM (IST)

ਲੁਧਿਆਣਾ (ਰਿਸ਼ੀ)- ਘਰੋਂ ਜਿੰਮ ਜਾਣ ਦੇ ਬਹਾਨੇ 20 ਸਾਲ ਦੇ ਨੌਜਵਾਨ ਨੂੰ 3 ਦੋਸਤ ਆਪਣੇ ਨਾਲ ਲੈ ਗਏ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ, ਅਗਲੇ ਦਿਨ ਸਵੇਰੇ ਲਗਭਗ 12 ਘੰਟਿਆਂ ਬਾਅਦ ਕੁਝ ਦੂਰੀ ’ਤੇ ਮੱਛੀ ਕਾਲੋਨੀ ’ਚ ਤਾਲਾਬ ਕੋਲ ਬੇਸੁੱਧ ਹਾਲਤ ’ਚ ਮਿਲਿਆ। ਨੌਜਵਾਨ ਦੀ ਪਛਾਣ ਦੀਪੂ (20) ਦੇ ਰੂਪ ’ਚ ਹੋਈ ਹੈ। ਉਸ ਦੀ ਹਾਲਤ ਦੇਖ ਕੇ ਕਿਸੇ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨੂੰ ਸੂਚਨਾ ਦਿੱਤੀ, ਜੋ ਤੁਰੰਤ ਮੌਕੇ ’ਤੇ ਪੁੱਜ ਕੇ ਹਸਪਤਾਲ ਲੈ ਗਏ, ਜਿਥੋਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ. ਜੀ. ਆਈ. ਰੈਫਰ ਕੀਤਾ ਗਿਆ। ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਸਿਰ ’ਚੋਂ ਗੋਲੀ ਬਾਹਰ ਕੱਢੀ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ, 2 ਬੱਚਿਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਇਸ ਮਾਮਲੇ ’ਚ ਥਾਣਾ ਮੇਹਰਬਾਨ ਦੀ ਪੁਲਸ ਨੇ 3 ਦੋਸਤਾਂ ਖਿਲਾਫ ਧਾਰਾ 109, 61 (2), ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਜੀਤ ਸਿੰਘ ਅਨੁਸਾਰ ਮੁਲਜ਼ਮਾਂ ਦੀ ਪਛਾਣ ਗੁਨੀਤ ਸਿੰਘ, ਅਮਨਦੀਪ ਸਿੰਘ ਅਤੇ ਸੋਨੂੰ ਨਿਵਾਸੀ ਮੱਛੀ ਕਾਲੋਨੀ, ਮੇਹਰਬਾਨ ਵਜੋਂ ਹੋਈ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਦੀਪੂ ਦੇ ਵੱਡੇ ਭਰਾ ਵਿੱਕੀ ਨਿਵਾਸੀ ਗ੍ਰੀਨ ਸਿਟੀ ਕਨੀਜਾ ਰੋਡ, ਪਿੰਡ ਨੂਰਵਾਲਾ ਨੇ ਦੱਸਿਆ ਕਿ ਉਹ 7 ਭਰਾ-ਭੈਣ ਹਨ। ਦੀਪੂ ਫੈਕਟਰੀ ’ਚ ਓਵਰਲਾਕ ਦਾ ਕੰਮ ਕਰਦਾ ਹੈ। ਬੀਤੀ 15 ਜੁਲਾਈ ਰਾਤ 8 ਵਜੇ ਉਕਤ ਮੁਲਜ਼ਮ ਜਿੰਮ ਜਾਣ ਦੇ ਬਹਾਨੇ ਆਪਣੇ ਨਾਲ ਲੈ ਗਏ, ਜਿਸ ਤੋਂ ਬਾਅਦ ਦੀਪੂ ਵਾਪਸ ਨਹੀਂ ਆਇਆ। ਉਨ੍ਹਾਂ ਅਨੁਮਾਨ ਲਗਾਇਆ ਕਿ ਫੈਕਟਰੀ ’ਚ ਨਾਈਟ ਡਿਊਟੀ ’ਤੇ ਹੋਵੇਗਾ ਪਰ ਫੋਨ ਕਰਨ ’ਤੇ ਨੰਬਰ ਬੰਦ ਆਉਣ ਲੱਗਾ। ਅਗਲੇ ਦਿਨ ਸਵੇਰੇ 6 ਵਜੇ ਮੁਹੱਲੇ ਦੇ ਰਹਿਣ ਵਾਲੇ ਬੱਚੇ ਨੇ ਘਰ ਆ ਕੇ ਉਸ ਦੇ ਬੇਸੁੱਧ ਪਏ ਹੋਣ ਦੀ ਸੂਚਨਾ ਦਿੱਤੀ। ਜਦ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਸ ਦੇ ਹੱਥ ਅੱਗੇ ਵੱਲ ਬੰਨ੍ਹ ਹੋਏ ਸਨ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ! ਹੋ ਗਿਆ ਵੱਡਾ ਐਲਾਨ, ਛੇਤੀ ਲੈ ਲਓ ਫ਼ਾਇਦਾ

ਪੁਲਸ ਅਨੁਸਾਰ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਗੋਲ਼ੀ ਲੱਗਣ ਨਾਲ ਨੌਜਵਾਨ ਦੀ ਅੱਖ ਵੀ ਡੈਮੇਜ ਹੋ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News