ਲੁਧਿਆਣਾ ''ਚ ਖ਼ੌਫ਼ਨਾਕ ਵਾਰਦਾਤ, ਦੋਸਤਾਂ ਨੇ ਨੌਜਵਾਨ ਦਾ ਕਤਲ ਕਰ ਗੰਦੇ ਨਾਲੇ ''ਚ ਸੁੱਟੀ ਲਾਸ਼

Friday, Oct 06, 2023 - 04:59 AM (IST)

ਲੁਧਿਆਣਾ ''ਚ ਖ਼ੌਫ਼ਨਾਕ ਵਾਰਦਾਤ, ਦੋਸਤਾਂ ਨੇ ਨੌਜਵਾਨ ਦਾ ਕਤਲ ਕਰ ਗੰਦੇ ਨਾਲੇ ''ਚ ਸੁੱਟੀ ਲਾਸ਼

ਲੁਧਿਆਣਾ (ਰਾਜ)– ਲਾਪਤਾ ਚੱਲ ਰਹੇ ਨਿਊ ਸ਼ਕਤੀ ਨਗਰ ਦੇ ਨੌਜਵਾਨ ਦਾ ਉਸ ਦੇ ਦੋਸਤਾਂ ਨੇ ਦਰਦਨਾਕ ਕਤਲ ਕਰ ਦਿੱਤਾ। ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਬੋਰੇ ’ਚ ਪਾ ਕੇ ਗੰਦੇ ਨਾਲੇ ਵਿਚ ਸੁੱਟ ਦਿੱਤੀ। ਮ੍ਰਿਤਕ ਨਿਲੇਸ਼ ਕੁਮਾਰ (22) ਹੈ। ਪੁਲਸ ਨੇ ਜਾਂਚ ਦੌਰਾਨ 2 ਨੌਜਵਾਨਾਂ ਨੂੰ ਫੜਿਆ। ਉਨ੍ਹਾਂ ਤੋਂ ਹੋਈ ਪੁੱਛਗਿੱਛ ’ਚ ਇਹ ਖੁਲਾਸਾ ਹੋਇਆ। ਪੁਲਸ ਨੇ ਮੁਲਜ਼ਮਾਂ ਨੂੰ ਕਤਲ ਕੇਸ ’ਚ ਨਾਮਜ਼ਦ ਕਰ ਲਿਆ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਗੋਤਾਖੋਰਾਂ ਦੀ ਮਦਦ ਨਾਲ ਪੁਲਸ ਲਾਸ਼ ਲੱਭਣ ’ਚ ਲੱਗੀ ਰਹੀ ਪਰ ਕਈ ਘੰਟੇ ਤਲਾਸ਼ਣ ਦੇ ਬਾਵਜੂਦ ਲਾਸ਼ ਨਹੀਂ ਮਿਲੀ।

PunjabKesari

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ 'ਚ ਦਵਾਈਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ, ਵੇਖੋ ਮੌਕੇ ਦੀਆਂ ਤਸਵੀਰਾਂ (ਵੀਡੀਓ)

ਜਾਣਕਾਰੀ ਅਨੁਸਾਰ ਨਿਲੇਸ਼ ਕੁਮਾਰ ਨਿਊ ਸ਼ਕਤੀ ਨਗਰ ’ਚ ਰਹਿੰਦਾ ਸੀ ਅਤੇ ਜੂਸ ਦੀ ਰੇਹੜੀ ਲਗਾਉਂਦਾ ਸੀ। 17 ਸਤੰਬਰ ਦੀ ਰਾਤ ਨੂੰ ਅਚਾਨਕ ਲਾਪਤਾ ਹੋ ਗਿਆ। ਉਸ ਦੇ ਪਰਿਵਾਰ ਵਾਲੇ ਬਿਹਾਰ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਵੱਲੋਂ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਟਿੱਬਾ ਚੌਕੀ ਸੁਭਾਸ਼ ਨਗਰ ’ਚ ਸ਼ਿਕਾਇਤ ਦਿੱਤੀ।

PunjabKesari

ਪੁਲਸ ਨੇ 27 ਸਤੰਬਰ ਨੂੰ ਨਿਲੇਸ਼ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਜਾਂਚ ਸ਼ੁਰੂ ਕਰ ਕੀਤੀ ਸੀ। ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਨਿਲੇਸ਼ ਲਾਪਤਾ ਹੋਣ ਤੋਂ ਪਹਿਲਾਂ ਦੋ ਦੋਸਤਾਂ ਨਾਲ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਵੇਂ ਦੋਸਤਾਂ ਨੂੰ ਸ਼ੱਕ ਦੇ ਅਾਧਾਰ ’ਤੇ ਹਿਰਾਸਤ ਵਿਚ ਲਿਆ।

ਇਹ ਖ਼ਬਰ ਵੀ ਪੜ੍ਹੋ - ਬੇਖੌਫ਼ ਲੁਟੇਰਿਆਂ ਨੇ ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਗਲ਼ 'ਤੇ ਚਾਕੂ ਨਾਲ ਕੀਤੇ ਕਈ ਵਾਰ

ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸਚਾਈ ਉਗਲ ਦਿੱਤੀ। ਪੁੱਛਗਿੱਛ ’ਚ ਦੱਸਿਆ ਕਿ ਉਨ੍ਹਾਂ ਨੇ ਨਿਲੇਸ਼ ਦਾ ਕਤਲ ਕਰ ਕੇ ਲਾਸ਼ ਨੂੰ ਬੋਰੇ ’ਚ ਬੰਦ ਕਰ ਕੇ ਗੰਦੇ ਨਾਲੇ ਵਿਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਅੱਜ ਸ਼ਿਵਪੁਰੀ ਗੰਦੇ ਨਾਲੇ ’ਚ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਲੱਭ ਰਹੀ ਸੀ ਪਰ ਫਿਲਹਾਲ ਕੁਝ ਪਤਾ ਨਹੀਂ ਲੱਗਾ। ਉੱਧਰ ਪੁਲਸ ਦਾ ਕਹਿਣਾ ਹੈ ਕਿ ਨਿਲੇਸ਼ ਦੀ ਲਾਸ਼ ਨਹੀਂ ਮਿਲੀ। ਲਾਸ਼ ਮਿਲਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News