ਮੋਟਰਸਾਈਕਲ 'ਤੇ ਜਾ ਰਹੇ ਦੋਸਤਾਂ ਲਈ ਕਾਲ ਬਣ ਕੇ ਆਈ ਕਾਰ! ਜ਼ੋਰਦਾਰ ਟੱਕਰ ਨਾਲ ਦੋਹਾਂ ਦੀ ਹੋਈ ਮੌਤ

Thursday, Aug 08, 2024 - 09:53 AM (IST)

ਮੋਟਰਸਾਈਕਲ 'ਤੇ ਜਾ ਰਹੇ ਦੋਸਤਾਂ ਲਈ ਕਾਲ ਬਣ ਕੇ ਆਈ ਕਾਰ! ਜ਼ੋਰਦਾਰ ਟੱਕਰ ਨਾਲ ਦੋਹਾਂ ਦੀ ਹੋਈ ਮੌਤ

ਅਬੋਹਰ (ਸੁਨੀਲ)– ਬੁੱਧਵਾਰ ਬਾਅਦ ਦੁਪਹਿਰ ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ਨੰਬਰ 15 ’ਤੇ ਸਥਿਤ ਪਿੰਡ ਖੂਈਆਂ ਸਰਵਰ ਨੇਡ਼ੇ ਇਕ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਕਸ਼ਮਣ ਪੁੱਤਰ ਪ੍ਰਭਾਤੀ ਰਾਮ ਵਾਸੀ ਪਿੰਡ ਹਿੰਦੂਮਲਕੋਟ ਆਪਣੇ ਦੋਸਤ ਸ਼੍ਰੀਲਾਲ ਚੰਦ ਪੁੱਤਰ ਰਾਮ ਜੀ ਲਾਲ ਵਾਸੀ ਹਿੰਦੂਮਲਕੋਟ ਨਾਲ ਅਬੋਹਰ ਵੱਲ ਨੂੰ ਆ ਰਹੇ ਸੀ, ਜਦੋਂ ਉਹ ਪਿੰਡ ਖੂਈਆਂ ਸਰਵਰ ’ਚ ਸੜਕ ਕ੍ਰਾਸ ਕਰਨ ਲੱਗੇ ਤਾਂ ਹਿੰਮਤਪੁਰਾ ਵਾਸੀ ਇਕ ਵਿਅਕਤੀ ਦੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਮੰਤਰੀ ਨਾਇਡੂ ਨੂੰ ਮਿਲੇ ਰਾਜਾ ਵੜਿੰਗ ਤੇ ਡਾ. ਅਮਰ ਸਿੰਘ, ਕੀਤੀ ਇਹ ਮੰਗ

ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਰਾਏ ਸਿੰਘ ਨਗਰ ਜਾ ਰਿਹਾ ਸੀ। ਆਸ-ਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ 112 ਹੈਲਪਲਾਈਨ ’ਤੇ ਦਿੱਤੀ, ਜਿਸ ’ਤੇ ਐੱਸ. ਐੱਸ. ਐੱਫ. ਦੇ ਸਹਾਇਕ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਥਾਣਾ ਖੂਈਆਂ ਸਰਵਰ ਦੀ ਪੁਲਸ ਅਤੇ ਸਮਾਜਸੇਵੀ ਸੰਸਥਾ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ। ਜਦੋਂ ਇਸ ਸਬੰਧੀ ਥਾਣਾ ਖੂਈਆਂ ਸਰਵਰ ਦੇ ਇੰਚਾਰਜ ਰਮਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਜਾ ਕੇ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News