ਆਈ ਫੋਨ ਦੇ ਲਾਲਚ ’ਚ ਹੈਵਾਨ ਬਣ ਗਏ ਜਿਗਰੀ ਦੋਸਤ, ਬੇਰਹਿਮੀ ਦੀਆਂ ਹੱਦਾਂ ਟੱਪ ਦੋਸਤ ਦਾ ਕੀਤਾ ਕਤਲ

Saturday, Dec 16, 2023 - 06:29 PM (IST)

ਆਈ ਫੋਨ ਦੇ ਲਾਲਚ ’ਚ ਹੈਵਾਨ ਬਣ ਗਏ ਜਿਗਰੀ ਦੋਸਤ, ਬੇਰਹਿਮੀ ਦੀਆਂ ਹੱਦਾਂ ਟੱਪ ਦੋਸਤ ਦਾ ਕੀਤਾ ਕਤਲ

ਫਤਿਹਗੜ੍ਹ ਸਾਹਿਬ (ਸੁਰੇਸ਼) : ਜ਼ਿਲ੍ਹਾ ਪੁਲਸ ਨੇ ਇਕ ਨੌਜਵਾਨ ਦੇ ਕਤਲ ਮਾਮਲੇ ’ਚ ਕਥਿਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਹਰਿਆਣਾ ਦੇ ਰਿਵਾੜੀ ਸ਼ਹਿਰ ਦੇ ਵਸਨੀਕ ਸੰਦੀਪ ਕੁਮਾਰ ਪੁੱਤਰ ਰਾਮੇਸ਼ ਚੰਦਰ ਨੇ ਮੰਡੀ ਗੋਬਿੰਦਗੜ੍ਹ ਪੁਲਸ ਨੂੰ ਲਿਖਵਾਏ ਬਿਆਨ ’ਚ ਦੱਸਿਆ ਕਿ ਉਸ ਦਾ ਲੜਕੇ ਨਵਦੀਪ ਯਾਦਵ ਨੇ ਆਪਣੀ ਮੁੱਢਲੀ ਪੜ੍ਹਾਈ ਖ਼ਤਮ ਕਰਕੇ ਸਾਲ 2019 ’ਚ ਜ਼ਿਲ੍ਹੇ ਦੀ ਇਕ ਯੂਨੀਵਰਸਿਟੀ ਵਿਖੇ ਦਾਖ਼ਲਾ ਲਿਆ ਸੀ। ਜਿਸ ਨੇ ਆਪਣੀ 4 ਸਾਲ ਦੀ ਪੜ੍ਹਾਈ ਮੁਕੰਮਲ ਕਰ ਲਈ ਸੀ ਪਰ ਉਸ ਦੀ ਰੀ-ਅਪੀਅਰ ਆਉਣ ਕਾਰਨ ਉਸ ਨੇ ਦੁਬਾਰਾ ਪੇਪਰ ਦੇਣੇ ਸਨ, ਜਿਸ ਕਰਕੇ ਉਸਦਾ ਲੜਕਾ ਨਵਦੀਪ ਯਾਦਵ ਇਹ ਪੇਪਰ ਦੇਣ ਲਈ ਮਿਤੀ 22 ਨਵੰਬਰ ਨੂੰ ਸਵੇਰੇ ਕਰੀਬ 8 ਵਜੇ ਘਰ ਤੋਂ ਚੱਲਿਆ ਸੀ। ਜੋ 8 ਦਸੰਬਰ ਤੋਂ ਹੀ ਲਾਪਤਾ ਹੋ ਗਿਆ ਸੀ। ਇਸ ਸਬੰਧੀ ਉਸ ਦੀ ਪਤਨੀ ਕ੍ਰਿਸ਼ਨਾ ਦੇਵੀ ਵੱਲੋਂ ਥਾਣਾ ਮੰਡੀ ਗੋਬਿੰਦਗੜ੍ਹ ’ਚ ਪਹਿਲਾਂ ਹੀ 13 ਦਸੰਬਰ ਨੂੰ ਨਵਦੀਪ ਯਾਦਵ ਦੇ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕਰਵਾਈ ਸੀ। ਪੜਤਾਲ ਕਰਨ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਨਵਦੀਪ ਯਾਦਵ 4 ਦਸੰਬਰ ਨੂੰ ਮੰਡੀ ਗੋਬਿੰਦਗੜ੍ਹ ਵਿਚ ਰਹਿੰਦੇ ਆਪਣੇ ਦੇ ਦੋਸਤ ਕੋਲ ਆਇਆ ਸੀ।

ਇਹ ਵੀ ਪੜ੍ਹੋ : ਪੰਜਾਬ ਵਿਚ ਇਕ ਹੋਰ ਖ਼ਤਰਨਾਕ ਗੈਂਗਸਟਰ ਦਾ ਐਨਕਾਊਂਟਰ, ਸੀ. ਆਈ. ਏ. ਪੁਲਸ ਨੇ ਸਾਂਭਿਆ ਮੋਰਚਾ

ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦੇ ਲੜਕੇ ਨਵਦੀਪ ਕੋਲ 2 ਮਹਿੰਗੇ ਫੋਨ ਆਈ ਫੋਨ ਤੇ ਸੈਪਸੰਗ ਸੀ ਅਤੇ ਕਰੀਬ 15 ਹਜ਼ਾਰ ਰੁਪਏ ਕੈਸ਼ ਵੀ ਸਨ। ਇਸ ਦੇ ਲਾਲਚ ਵਿਚ ਉਸ ਦੇ ਦੋਸਤਾਂ ਮਨਪ੍ਰੀਤ ਸਿੰਘ ਅਤੇ ਅਜੇ ਸਿੰਘ ਨੇ ਨਵਦੀਪ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਜਾਂ ਉਸ ਦਾ ਸਾਹ ਘੁੱਟ ਕੇ ਕਤਲ ਕਰ ਦਿੱਤਾ, ਫ਼ਿਰ ਇਨ੍ਹਾਂ ਵਿਅਕਤੀਆਂ ਵੱਲੋਂ 9 ਦਸੰਬਰ ਉਸ ਦੇ ਲੜਕੇ ਨਵਦੀਪ ਯਾਦਵ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਉਸ ਨੂੰ ਇਕ ਸਕੂਟਰੀ ’ਤੇ ਬਿਠਾ ਕੇ ਇਕ ਕੱਪੜੇ ਵਿਚ ਲਪੇਟ ਕੇ ਭਾਖੜਾ ਨਹਿਰ ਸੌਂਢਾ ਹੈੱਡ ਕੋਲ ਪਾਣੀ ’ਚ ਸੁੱਟ ਦਿੱਤਾ।

ਇਹ ਵੀ ਪੜ੍ਹੋ : ਲੋਕਾਂ ਨੂੰ ਵੱਡੀ ਰਾਹਤ, ਅੱਜ ਤੋਂ ਏ. ਸੀ. ਬੱਸਾਂ ’ਚ ਵੀ ਆਮ ਕਿਰਾਇਆ

ਉਸ ਨੇ ਜਦੋਂ ਆਪਣੇ ਲੜਕੇ ਦੀ ਭਾਲ ਦੌਰਾਨ ਮੰਡੀ ਗੋਬਿੰਦਗੜ੍ਹ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਸੀ.ਸੀ.ਟੀ.ਵੀ. ਫੁਟੇਜ ਚੈੱਕ ਕੀਤੀਆਂ ਤਾਂ ਪਤਾ ਲੱਗਾ ਕਿੁ ਅਜੇ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਹੀ ਉਸ ਦੇ ਲੜਕੇ ਦਾ ਕਤਲ ਕੀਤਾ ਹੈ। ਸੰਦੀਪ ਕੁਮਾਰ ਨੇ ਦੱਸਿਆ ਕਿ ਨਵਦੀਪ ਦੀ ਭਾਲ ਕਰਦੇ ਹੋਏ ਉਹ ਖਨੌਰੀ ਪੁੱਜੇ, ਜਿੱਥੋਂ ਨਹਿਰ ’ਚੋਂ ਅੱਜ ਉਸ ਦੇ ਲੜਕੇ ਨਵਦੀਪ ਦੀ ਲਾਸ਼ ਮਿਲੀ । ਜਿਸ ਦੀ ਲਾਸ਼ ਉਨ੍ਹਾਂ ਨੇ ਸ਼ਨਾਖ਼ਤ ਕਰਕੇ ਸਿਵਲ ਹਸਪਤਾਲ ਗੋਬਿੰਦਗੜ੍ਹ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ। ਇਸ ’ਤੇ ਮੰਡੀ ਗੋਬਿੰਦਗੜ੍ਹ ਪੁਲਸ ਵੱਲੋਂ ਪਿਤਾ ਸੰਦੀਪ ਕੁਮਾਰ ਦੇ ਬਿਆਨਾਂ ’ਤੇ ਕਥਿਤ ਆਰੋਪੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਯੂ. ਕੇ. ਵਾਸੀ ਪਰਮਜੀਤ ਸਿੰਘ ਢਾਡੀ ਦੇ ਮਾਮਲੇ ’ਚ ਨਵਾਂ ਮੋੜ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News