ਫ੍ਰੀ ਸਫ਼ਰ ਨੂੰ ਲੈ ਕੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਔਰਤ ਨੇ ਕੰਡਕਟਰ ਦਾ ਤੋੜਿਆ ਮੋਬਾਇਲ (ਵੀਡੀਓ)

Thursday, Jun 09, 2022 - 10:07 PM (IST)

ਅੰਮ੍ਰਿਤਸਰ (ਹਰਮੀਤ ਸਿੰਘ) : ਬੱਸ ਸਟੈਂਡ ਅੰਮ੍ਰਿਤਸਰ 'ਚ ਅੱਜ ਪੱਟੀ ਡਿਪੂ ਦੀ ਬੱਸ ਦੇ ਕੰਡਕਟਰ ਤੇ ਇਕ ਔਰਤ ਦਾ ਫ੍ਰੀ ਸਫ਼ਰ ਅਤੇ ਸੀਟ ਨੂੰ ਲੈ ਕੇ ਝਗੜਾ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਵਿਚ ਔਰਤ ਵੱਲੋਂ ਕੰਡਕਟਰ 'ਤੇ ਚਪੇੜਾਂ ਮਾਰਨ ਦੇ ਇਲਜ਼ਾਮ ਲਾ ਕੇ ਉਥੇ ਤਮਾਸ਼ਾ ਕੀਤਾ ਗਿਆ, ਜਿਸ ਦੇ ਚੱਲਦੇ ਮਾਮਲਾ ਪੁਲਸ ਚੌਕੀ ਤੱਕ ਪਹੁੰਚ ਗਿਆ। ਇਸ ਸਬੰਧੀ ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਤੇ ਮੁੱਢਲੀ ਜਾਂਚ ਵਿੱਚ ਕੁਝ ਲੇਡੀਜ਼ ਸਵਾਰੀਆਂ ਵੀ ਗਵਾਹੀ ਦੇਣ ਪਹੁੰਚੀਆਂ ਸਨ। ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਾਲਾਂ ਤੋਂ ਪਾਣੀ ਨੂੰ ਤਰਸਦੇ ਲੋਕਾਂ ਲਈ ਆਈ ਸਬਮਰਸੀਬਲ ਮੋਟਰ, ਸਰਪੰਚ ਨੇ ਨਹੀਂ ਦਿੱਤੀ ਲੱਗਣ

ਇਸ ਸਬੰਧੀ ਪੀੜਤ ਕੰਡਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੱਟੀ ਡਿਪੂ ਦੀ ਬੱਸ ਦਾ ਕੰਡਕਟਰ ਹੈ ਤੇ ਉਕਤ ਔਰਤ ਨੇ ਸੀਟ ਨੂੰ ਲੈ ਕੇ ਕਿਹਾ-ਸੁਣੀ ਕੀਤੀ, ਜੋ ਕਿ ਪੰਜਾਬ ਸਰਕਾਰ ਦੀ ਫ੍ਰੀ ਸੇਵਾ ਨੂੰ ਲੈ ਕੇ ਸੀਟ ਨਾ ਮਿਲਣ ਕਾਰਨ ਮੇਰੇ 'ਤੇ ਰੋਅਬ ਝਾੜ੍ਹ ਰਹੀ ਸੀ। ਬਾਅਦ ਵਿੱਚ ਮੇਰੇ ਨਾਲ ਬਦਤਮੀਜ਼ੀ ਕਰਦਿਆਂ ਜਦੋਂ ਮੈਂ ਉਸ ਦੀ ਵੀਡੀਓ ਬਣਾਈ ਤਾਂ ਉਸ ਨੇ ਮੇਰਾ ਮੋਬਾਇਲ ਥੱਲੇ ਸੁੱਚ ਕੇ ਤੋੜ ਦਿੱਤਾ ਤੇ ਹੁਣ ਜਦੋਂ ਮਾਮਲਾ ਥਾਣੇ ਪਹੁੰਚਿਆ ਤਾਂ ਉਹ ਫੋਨ ਦੇ ਪੈਸੇ ਭਰਨ ਨੂੰ ਵੀ ਤਿਆਰ ਹੈ ਪਰ ਅਸੀਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ। ਇਸ ਝੜਪ ਕਾਰਨ ਔਰਤ ਨੇ ਮੇਰੇ ਨਾਜਾਇਜ਼ ਚਪੇੜਾਂ ਮਾਰ ਕੇ ਮੇਰਾ ਫੋਨ ਤੋੜਿਆ ਹੈ। ਇਸ ਦੇ ਚੱਕਰ ਵਿੱਚ ਸਾਡਾ ਪੱਟੀ ਦਾ ਟਾਈਮ ਵੀ ਮਿਸ ਹੋ ਗਿਆ ਹੈ।

ਇਹ ਵੀ ਪੜ੍ਹੋ : ਮਜੀਠੀਆ ਨੂੰ ਜੇਲ੍ਹ 'ਚ ਜਾਨੋਂ ਮਾਰਨ ਦਾ ਖਦਸ਼ਾ; ਅਕਾਲੀ ਦਲ ਨੇ ਰਾਜਪਾਲ ਕੋਲ ਪ੍ਰਗਟਾਇਆ ਖਦਸ਼ਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News