ਵੱਡੀ ਖ਼ਬਰ : ਦੋਪਹੀਆ ਵਾਹਨਾਂ ਦੀ Parking ਹੋਈ Free, ਇਨ੍ਹਾਂ 'ਤੇ ਲੱਗੇਗਾ Double Charge
Wednesday, Jul 26, 2023 - 08:57 AM (IST)
ਚੰਡੀਗੜ੍ਹ (ਰਾਏ) : ਚੰਡੀਗੜ੍ਹ ਨਗਰ ਨਿਗਮ ਨੇ ਦੋਪਹੀਆ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਦੋਪਹੀਆ ਵਾਹਨ ਸ਼ਹਿਰ ਦੀ ਕਿਸੇ ਵੀ ਪਾਰਕਿੰਗ 'ਚ ਮੁਫ਼ਤ 'ਚ ਆਪਣੇ ਵਾਹਨ ਪਾਰਕ ਕਰ ਸਕਣਗੇ। ਇਸ ਦੇ ਉਲਟ ਟ੍ਰਾਈਸਿਟੀ ਤਹਿਤ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਤੋਂ ਇਲਾਵਾ ਕਿਸੇ ਵੀ ਹੋਰ ਸ਼ਹਿਰ ਤੋਂ ਰਜਿਸਟਰਡ ਚਾਰਪਹੀਆ ਵਾਹਨਾਂ ਨੂੰ ਪਾਰਕ ਕਰਨ ਲਈ ਦੁੱਗਣੀ ਫ਼ੀਸ ਦੇਣੀ ਪਵੇਗੀ।
ਪਹਿਲੇ 10 ਮਿੰਟ ਤੱਕ ਕੋਈ ਪੈਸਾ ਨਹੀਂ
ਕਾਰ ਨੂੰ 10 ਮਿੰਟ ਤੱਕ ਪਾਰਕ ਕਰਨ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਮਿਆਦ ਦੇ ਨਾਲ-ਨਾਲ ਚਾਰਜ ਵੀ ਵੱਧਦਾ ਜਾਵੇਗਾ। 10 ਮਿੰਟ ਤੋਂ ਬਾਅਦ ਕਾਰ ਪਾਰਕਿੰਗ ਲਈ 15 ਰੁਪਏ ਪ੍ਰਤੀ ਘੰਟਾ ਦੇਣੇ ਹੋਣਗੇ। ਇਸ ਤੋਂ ਬਾਅਦ 10 ਰੁਪਏ ਪ੍ਰਤੀ ਘੰਟਾ ਦੇਣਾ ਹੋਵੇਗਾ। ਉੱਥੇ ਹੀ 12 ਘੰਟੇ ਲਈ 50 ਰੁਪਏ ਦੇ ਕੇ ਪਾਸ ਬਣਾਇਆ ਜਾ ਸਕੇਗਾ। ਹੁਣ ਤੱਕ ਕਦੇ ਅਜਿਹਾ ਨਹੀਂ ਹੋਇਆ ਕਿ ਦੋਪਹੀਆ ਵਾਹਨਾਂ ਨੂੰ ਇਸ ਤਰ੍ਹਾਂ ਪੂਰੀ ਛੋਟ ਦਿੱਤੀ ਗਈ ਹੋਵੇ। ਇਸ ਤੋਂ ਇਲਾਵਾ ਇਲੈਕਟ੍ਰਿਕ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਵੀ ਪਾਰਕਿੰਗ ਫ਼ੀਸ 'ਚ ਛੋਟ ਦਿੱਤੀ ਜਾ ਰਹੀ ਹੈ। ਹਾਲਾਂਕਿ ਚਾਰ ਪਹੀਆ ਵਾਹਨਾਂ ਨੂੰ ਇਹ ਛੋਟ 2027 ਤੱਕ ਮਿਲੇਗੀ। ਉੱਥੇ ਹੀ ਇਹ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਲਾਗੂ ਰਹਿਣ ਤੱਕ ਹੀ ਰਹੇਗੀ। ਇਸ ਤੋਂ ਇਲਾਵਾ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਲਈ ਨਕਦ ਫ਼ੀਸ ਦੇਣ ’ਤੇ ਵਾਧੂ ਫ਼ੀਸ ਵਸੂਲਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸੀ. ਐੱਨ. ਜੀ. ਵਾਹਨਾਂ ਲਈ ਅਜੇ ਸਥਿਤੀ ਸਪੱਸ਼ਟ ਨਹੀਂ ਹੈ, ਜਿਸ ’ਤੇ ਅਧਿਐਨ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਬਾਲਟੀ 'ਚ ਡੁੱਬਿਆ ਸੀ ਸਿਰ, ਨੱਕ 'ਚੋਂ ਵਹਿ ਰਿਹਾ ਸੀ ਖੂਨ, ਪੁੱਤ ਦੀ ਹਾਲਤ ਦੇਖ ਮਾਂ ਦਾ ਕੰਬਿਆ ਕਾਲਜਾ
ਨਕਦ ਭੁਗਤਾਨ ’ਤੇ ਦੁੱਗਣੀ ਫ਼ੀਸ
ਨਕਦ ਭੁਗਤਾਨ ’ਤੇ ਦੁੱਗਣੀ ਫ਼ੀਸ ਦੇਣੀ ਹੋਵੇਗੀ। ਉੱਥੇ ਹੀ ਡਿਜੀਟਲ ਪੇਮੈਂਟ ’ਤੇ ਕੋਈ ਵਾਧੂ ਚਾਰਜ ਨਹੀਂ ਲੱਗੇਗਾ। ਨਾਨ-ਕਮਰਸ਼ੀਅਲ ਵਾਹਨਾਂ ਤੋਂ ਕੈਸ਼ ਹੈਂਡਲਿੰਗ ਚਾਰਜ ਦੇ ਤੌਰ ’ਤੇ 5 ਜਦ ਕਿ ਕਮਰਸ਼ੀਅਲ ਵਾਹਨਾਂ ਤੋਂ ਵਾਧੂ 10 ਰੁਪਏ ਲਈ ਜਾਣਗੇ। ਪਾਰਕਿੰਗ ਫ਼ੀਸ 'ਚ ਵਾਧੂ ਚਾਰਜ ਜੋੜ ਕੇ ਦੇਣਾ ਪਵੇਗਾ। ਡਿਜੀਟਲ ਪੇਮੈਂਟ ਲਈ ਕਾਂਟ੍ਰੈਕਟਰ ਫਾਸਟੈਗ ਜਾਂ ਡਿਜੀਟਲ ਮੋਡ ਨਾਲ ਪੇਮੈਂਟ ਦੀ ਸਹੂਲਤ ਦੇਵੇਗਾ। ਹਾਲਾਂਕਿ ਫਾਸਟੈਗ ਉਪਲੱਬਧ ਕਰਾਉਣ ’ਤੇ ਇਕ ਵਾਰ ਚਾਰਜ ਲਿਆ ਜਾ ਸਕਦਾ ਹੈ। 3 ਸਾਲ ਬਾਅਦ ਨਾਨ-ਕਮਰਸ਼ੀਅਲ ਵਾਹਨਾਂ ਦੇ ਮਾਸਿਕ ਪਾਸ ਦੀ ਕੀਮਤ 'ਚ 100 ਰੁਪਏ ਦਾ ਵਾਧਾ ਹੋਵੇਗਾ। ਕਮਰਸ਼ੀਅਲ ਵਾਹਨਾਂ ਦੇ ਪਾਸ 'ਚ 400 ਰੁਪਏ ਦਾ ਵਾਧਾ ਹੋਵੇਗਾ। ਪਾਰਕਿੰਗ ਫ਼ੀਸ 'ਚ ਵੀ 10 ਰੁਪਏ ਦਾ ਵਾਧਾ ਹੋਵੇਗਾ।
ਅਕਾਲੀ ਕੌਂਸਲਰ ਨੇ ਪ੍ਰਗਟਾਇਆ ਵਿਰੋਧ
ਉੱਥੇ ਹੀ ਸਦਨ 'ਚ ਇਕਮਾਤਰ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਨੇ ਕਿਹਾ ਕਿ 8 ਸਾਲਾਂ ਤੋਂ ਦੇਖ ਰਹੇ ਹਾਂ ਕਿ ਹਰ ਵਾਰ ਸਮਾਰਟ ਪਾਰਕਿੰਗ ਦਾ ਸੁਫ਼ਨਾ ਦਿਖਾਇਆ ਜਾਂਦਾ ਹੈ, ਜਦ ਕਿ ਕੰਪਨੀਆਂ ਸਮਾਰਟ ਤਰੀਕੇ ਨਾਲ ਲੁੱਟ ਕੇ ਚਲੀਆਂ ਜਾਂਦੀਆਂ ਹਨ। ਇਹ ਵੀ ਮੰਗ ਚੁੱਕੀ ਕਿ ਨਿਗਮ ਵੱਖ ਵਿੰਗ ਬਣਾ ਕੇ ਖ਼ੁਦ ਸੰਚਾਲਨ ਕਰੇ। ਇਸ 'ਚ ਨਿਗਮ ਦਾ ਇਕ ਵਾਰ ਪੈਸਾ ਲੱਗੇਗਾ, ਸਗੋਂ ਰੁਜ਼ਗਾਰ ਦੀ ਸੰਭਾਵਨਾ ਵਧੇਗੀ। ਦੋ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ ਕਰਨ ਦਾ ਪ੍ਰਸਤਾਵ ਪਾਸ ਹੋਇਆ, ਉਦੋਂ ਵੀ ਉਹ ਅਸਹਿਮਤ ਸਨ। ਉਨ੍ਹਾਂ ਕਿਹਾ ਕਿ ਪਾਰਕਿੰਗ 'ਚ ਇਸ ਤਰ੍ਹਾਂ ਤਾਂ ਗੱਡੀਆਂ ਘੱਟ ਸਕੂਟਰ ਜ਼ਿਆਦਾ ਦਿਖਣਗੇ। ਕੌਂਸਲਰ ਹਰਦੀਪ ਨੇ ਕਿਹਾ ਕਿ ਇਸ ਤਰ੍ਹਾਂ ਕਦੇ ਵੀ ਪਾਰਕਿੰਗ ਸਮਾਰਟ ਨਹੀਂ ਹੋ ਸਕੇਗੀ। ਕਮਿਸ਼ਨਰ ਨੇ ਕਿਹਾ ਨਿਗਮ ਵਲੋਂ ਸੰਚਾਲਨ ਨਾਲ ਉਹੋ ਜਿਹਾ ਰੈਵੇਨਿਊ ਨਹੀਂ ਆ ਰਿਹਾ ਹੈ।
ਪ੍ਰਸਤਾਵਿਤ ਸਲੈਬ ਅਤੇ ਫ਼ੀਸ ਦਾ ਬਿਓਰਾ
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਇਸ ਮਾਮਲੇ 'ਚ ਹਰਿਆਣਾ ਤੋਂ ਵੀ ਪੱਛੜਿਆ ਸੂਬਾ
ਚਾਰ ਪਹੀਆ (ਨਾਨ ਕਮਰਸ਼ੀਅਲ ਅਤੇ ਥ੍ਰੀ ਵੀਲਰ ਕਮਰਸ਼ੀਅਲ)
0 -10 ਮਿੰਟ ਮੁਫ਼ਤ
10 ਤੋਂ 240 ਮਿੰਟ 15 ਰੁਪਏ
240 ਤੋਂ 480 ਮਿੰਟ 20 ਰੁਪਏ
480 ਤੋਂ 1440 ਮਿੰਟ 10 ਰੁਪਏ ਪ੍ਰਤੀ ਘੰਟਾ
ਡੇਅ ਪਾਸ (ਮਲਟੀਪਲ ਐਂਟਰੀ) 50 ਰੁਪਏ (12 ਘੰਟੇ)
ਕਮਰਸ਼ੀਅਲ ਲਾਈਟ ਮੋਟਰ ਵ੍ਹੀਕਲ, ਮਿੰਨੀ ਬੱਸ
0 -10 ਮਿੰਟ ਮੁਫ਼ਤ
10 ਤੋਂ 240 ਮਿੰਟ ਤੱਕ 30 ਰੁਪਏ
240 ਤੋਂ 480 ਮਿੰਟ ਤੱਕ 35 ਰੁਪਏ
480 ਤੋਂ 1440 ਮਿੰਟ ਤੱਕ 15 ਰੁਪਏ ਪ੍ਰਤੀ ਘੰਟਾ
ਡੇਅ ਪਾਸ (ਮਲਟੀਪਲ ਐਂਟਰੀ) 100 ਰੁਪਏ (12 ਘੰਟੇ)
ਚਾਰਪਹੀਆ ਵਾਹਨਾਂ ਲਈ ਮਾਸਿਕ ਪਾਸ
ਮਿਆਦ ਕਮਰਸ਼ੀਅਲ ਨਾਨ ਕਮਰਸ਼ੀਅਲ
1 ਤੱਕ 800 ਰੁਪਏ 300 ਰੁਪਏ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ