ਪੰਜਾਬ ''ਚ ਅੱਜ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ
Thursday, Oct 16, 2025 - 12:52 AM (IST)

ਮਾਨਸਾ, (ਮਨਜੀਤ ਕੌਰ)- 66 ਕੇ.ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਤੋਂ ਚੱਲਦੇ ਫੀਡਰ 11 ਕੇ.ਵੀ. ਬਰਨਾਲਾ ਰੋਡ ਫੀਡਰ ਦੀ ਬਿਜਲੀ ਸਪਲਾਈ 16 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ।
ਇਹ ਜਾਣਕਾਰੀ ਦਿੰਦੇ ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜਨੀਅਰ ਅਤੇ ਇੰਜ. ਮਨਜੀਤ ਸਿੰਘ ਜੇ.ਈ.ਵੰਡ ਉਪ ਮੰਡਲ ਅਰਧ ਸ਼ਹਿਰੀ ਮਾਨਸਾ ਨੇ ਦੱਸਿਆ ਕਿ ਇਸ ਨਾਲ ਅਰਵਿੰਦ ਨਗਰ ਕਾਲੋਨੀ, ਜਨਤ ਐਨਕਲੇਵ ਕਾਲੋਨੀ, ਰਾਧਾ ਸੁਆਮੀ ਡੇਰੇ ਤਕ ਦਾ ਏਰੀਆ, ਠੂਠਿਆਂਵਾਲੀ ਰੋਡ ਦਾ ਏਰੀਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।