ਪੰਜਾਬ ਵਾਸੀਆਂ ਲਈ ਵੱਡੀ ਖ਼ਬਰ, 31 ਅਕਤੂਬਰ ਤੱਕ...
Tuesday, Oct 14, 2025 - 03:27 PM (IST)

ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵਲੋਂ ਮੌਜੂਦਾ ਵਿੱਤੀ ਸਾਲ ਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਮਿਲਣ ਵਾਲੀ 10 ਫੀਸਦੀ ਛੋਟ ਭਾਵੇਂ 30 ਸਤੰਬਰ ਨੂੰ ਖ਼ਤਮ ਕਰ ਦਿੱਤੀ ਗਈ ਹੈ ਪਰ ਪਿਛਲੇ ਕਈ ਸਾਲਾਂ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ 31 ਅਕਤੂਬਰ ਤੱਕ ਵਿਆਜ਼-ਪੈਨਲਟੀ ਦੀ ਅੱਧੀ ਮੁਆਫੀ ਮਿਲੇਗੀ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਰੈਗੁਲਰ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲਿਆਂ ਨੂੰ 18 ਫੀਸਦੀ ਵਿਆਜ਼ ਅਤੇ 20 ਫੀਸਦੀ ਪੈਨਲਟੀ ਦੇਣੀ ਪੈਂਦੀ ਹੈ। ਇਸ ਤਰ੍ਹਾਂ 2013 ਤੋਂ ਹੁਣ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲਿਆਂ ’ਤੇ ਵਿਆਜ਼-ਪੈਨਲਟੀ ਦਾ ਅੰਕੜਾ ਕਾਫੀ ਜ਼ਿਆਦਾ ਬਣ ਗਿਆ ਸੀ, ਜਿਨ੍ਹਾਂ ਲੋਕਾਂ ਨੂੰ ਰਾਹਤ ਦੇਣ ਦੇ ਨਾਂ ’ਤੇ ਲੋਕਲ ਬਾਡੀਜ਼ ਵਿਭਾਗ ਵਲੋਂ ਹਲਕਾ ਪੱਛਮੀ ਦੀ ਉਪ ਚੋਣ ਤੋਂ ਪਹਿਲਾਂ ਵਿਆਜ਼-ਪੈਨਲਟੀ ਦੀ ਮੁਆਫੀ ਦੇਣ ਦਾ ਫੈਸਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਇਸ ਵਨ ਟਾਈਮ ਸੈਟਲਮੈਂਟ ਪਾਲਿਸੀ ਦੀ ਡੈੱਡਲਾਈਨ ਮਈ ਤੋਂ ਲੈ ਕੇ ਅਗਸਤ ਤੱਕ ਖ਼ਤਮ ਹੋ ਗਈ ਹੈ, ਜਿਸ ਤੋਂ ਬਾਅਦ 30 ਸਤੰਬਰ ਮੌਜੂਦਾ ਵਿੱਤੀ ਸਾਲ ਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਮਿਲਣ ਵਾਲੀ 10 ਫੀਸਦੀ ਛੋਟ ਦਿੱਤੀ ਗਈ। ਇਸੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ 31 ਅਕਤੂਬਰ ਤੱਕ ਪਿਛਲੇ ਕਈ ਸਾਲਾਂ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣਗੇ, ਉਨ੍ਹਾਂ ਨੂੰ ਵਿਆਜ਼-ਪੈਨਲਟੀ ਦੀ ਅੱਧੀ ਮੁਆਫੀ ਮਿਲੇਗੀ।
ਇਹ ਵੀ ਪੜ੍ਹੋ : ਪਟਿਆਲਾ 'ਚ ਬਣ ਰਹੇ ਭਿਆਨਕ ਹਾਲਾਤ, ਲਗਾਤਾਰ ਵੱਧ ਰਹੀ ਇਹ ਭਿਆਨਕ ਬਿਮਾਰੀ
10 ਦਿਨ ’ਚ ਹੋਈ ਸਿਰਫ 50 ਲੱਖ ਦੀ ਰਿਕਵਰੀ
ਨਗਰ ਨਿਗਮ ਵਿਆਜ਼ ਪੈਨਲਟੀ ਦੀ ਮੁਆਫੀ ਤੋਂ ਇਲਾਵਾ 30 ਸਤੰਬਰ ਤੱਕ 10 ਫੀਸਦੀ ਛੋਟ ਨਾਲ ਜ਼ਿਆਦਾ ਤੋਂ ਜ਼ਿਆਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਪੂਰਾ ਜ਼ੋਰ ਲਗਾਇਆ, ਜਿਸ ਦਾ ਨਤੀਜਾ ਇਹ ਹੋਇਆ ਕਿ ਪ੍ਰਾਪਰਟੀ ਟੈਕਸ ਦੀ ਰਿਕਵਰੀ ਦਾ ਅੰਕੜਾ ਹੁਣ ਤੱਕ ਦੇ ਸਭ ਤੋਂ ਜ਼ਿਆਦਾ 123 ਕਰੋੜ ਨੂੰ ਪਾਰ ਕਰ ਗਿਆ। ਹਾਲਾਂਕਿ ਨਗਰ ਨਿਗਮ ਵਲੋਂ ਮੌਜੂਦ ਵਿੱਤੀ ਸਾਲ ਦੌਰਾਨ ਪ੍ਰਾਪਰਟੀ ਟੈਕਸ ਦੇ ਰੂਪ ’ਚ 160 ਜੁਟਾਉਣ ਦਾ ਟਾਰਗੈੱਟ ਰੱਖਿਆ ਗਿਆ ਹੈ ਪਰ ਮੁਲਾਜ਼ਮ ਹੱਥ ’ਤੇ ਹੱਥ ਧਰੀ ਬੈਠ ਗਏ ਹਨ, ਜਿਸ ਦਾ ਸਬੂਤ ਨਗਰ ਨਿਗਮ ਦੀ ਅਕਾਊਂਟ ਸਟੇਟਮੈਂਟ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜਿਸ ਦੇ ਮੁਤਾਬਕ 10 ਦਿਨਾਂ ਦੌਰਾਨ ਬਕਾਇਆ ਪ੍ਰਾਪਰਟੀ ਟੈਕਸ ਦੇ ਰੂਪ ’ਚ ਸਿਰਫ 50 ਲੱਖ ਦੀ ਰਿਕਵਰੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੱਦ ਹੋ ਗਈਆਂ ਛੁੱਟੀਆਂ, ਮੁਲਾਜ਼ਮਾਂ ਲਈ ਜਾਰੀ ਹੋ ਗਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e