ਫ਼ਰੀਦਕੋਟ 'ਚ ਪੁਲਸ ਤੇ ਫੂਡ ਸੇਫ਼ਟੀ ਟੀਮ ਦੀ ਵੱਡੀ ਕਾਰਵਾਈ, ਕੁਇੰਟਲਾਂ 'ਚ ਨਕਲੀ ਮਠਿਆਈ ਬਰਾਮਦ
Sunday, Oct 19, 2025 - 01:36 PM (IST)

ਫ਼ਰੀਦਕੋਟ(ਜਗਦੀਸ਼ ਸਹਿਗਲ)- ਸਥਾਨਕ ਪੁਲਸ ਪ੍ਰਸਾਸ਼ਨ ਵੱਲੋਂ ਜ਼ਿਲ੍ਹੇ ਦੀ ਸੀਨੀਅਰ ਪੁਲਸ ਕਪਤਾਨ ਡਾ. ਪ੍ਰਾਗਿਆ ਜੈਨ ਦੀ ਯੋਗ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਮਠਿਆਈ ਦੇ ਰੂਪ ਵਿੱਚ ਬਿਮਾਰੀਆਂ ਪਰੋਸਣ ਵਾਲੀ ਇੱਕ ਅਜਿਹੀ ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਪੁਲਸ ਟੀਮਾਂ ਅਤੇ ਫੂਡ ਸੇਫਟੀ ਟੀਮ ਨੇ ਬੇਹੱਦ ਗੰਦੇ ਢੰਗ ਨਾਲ ਬਣਾਈ ਜਾ ਰਹੀ 18 ਕੁਇੰਟਲ 50 ਕਿੱਲੋ ਨਕਲੀ ਮਠਿਆਈ ਦਾ ਪਰਦਾਫ਼ਾਸ਼ ਕਰਕੇ ਮਠਿਆਈ ਦੇ ਸ਼ੌਕੀਨ ਸ਼ਹਿਰ ਨਿਵਾਸੀਆਂ ਨੂੰ ਭਾਰੀ ਰਾਹਤ ਪ੍ਰਦਾਨ ਕੀਤੀ ਹੈ।
ਇਹ ਵੀ ਪੜ੍ਹੋ- ਦੀਵਾਲੀ ਮੌਕੇ 5 ਮਿੰਟ ਦੀ ਖੁਸ਼ੀ ਸਿਹਤ ਲਈ ਹੋ ਸਕਦੀ ਹਾਨੀਕਾਰਕ!
ਪੁਲਸ ਪ੍ਰਸਾਸ਼ਨ ਵੱਲੋਂ ਸਿਹਤ ਵਿਭਾਗ ਦੇ ਫੂਡ ਸੇਫਟੀ ਅਧਿਕਾਰੀਆਂ ਦੀਆਂ ਟੀਮਾਂ ਨਾਲ ਮਿਲ ਕੇ ਕੀਤੀ ਗਈ ਇਸ ਸ਼ਲਾਘਾਯੋਗ ਕਾਰਵਾਈ ਦੀ ਸ਼ਹਿਰ ਵਿੱਚ ਕਾਫੀ ਚਰਚਾ ਹੋ ਰਹੀ ਹੈ। ਤਰਲੋਚਨ ਸਿੰਘ ਡੀ.ਐਸ.ਪੀ ਸਬ-ਡਵੀਜਨ ਅਗਵਾਈ ਹੇਠ ਥਾਣਾ ਸਿਟੀ ਪੁਲਸ ਅਤੇ ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਸਥਾਨਕ ਗੁਰੂ ਤੇਗ ਬਹਾਦਰ ਨਗਰ ਵਿਖੇ ਇੱਕ ਮਠਿਆਈਆਂ ਬਣਾਉਣ ਵਾਲੀ ਫੈਕਟਰੀ ’ਤੇ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ 'ਚ ਬਣਾਇਆ ਨਾਂ, ਵੱਡਾ ਮੁਕਾਮ ਕੀਤਾ ਹਾਸਲ
ਜਾਣਕਾਰੀ ਦਿੰਦਿਆਂ ਮਨਵਿੰਦਰ ਬੀਰ ਸਿੰਘ ਐਸ.ਪੀ ਸਥਾਨਿਕ ਨੇ ਦੱਸਿਆ ਕਿ ਇਹ ਗੁਪਤ ਇਤਲਾਹ ਮਿਲੀ ਸੀ ਕਿ ਇਸ ਜਗ੍ਹਾ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਮਠਿਆਈ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਡ ਸਮੇਂ ਇਹ ਸਾਹਮਣੇ ਆਇਆ ਕਿ ਇੱਥੇ ਕਾਫੀ ਮਾਤਰਾ ਵਿੱਚ ਮਠਿਆਈ ਬਣਾਈ ਜਾ ਰਹੀ ਹੈ ਜਿਸਦੇ ਸੈਂਪਲ ਲੈ ਕੇ ਟੈਸਟ ਲਈ ਭੇਜ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਨਕਲੀ ਅਧਿਕਾਰੀ ਬਣਨ ਵਾਲੇ ਦਾ ਪੁਲਸ ਵੱਲੋਂ ਐਨਕਾਊਂਟਰ, ਚੱਲੀਆਂ ਤਾਬੜਤੋੜ ਗੋਲੀਆਂ
ਇਸ ਮੌਕੇ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸਦਾ ਮਾਲਕ ਨਰਿੰਦਰ ਕੁਮਾਰ ਹੈ ਅਤੇ ਹੋਰ ਕਾਨੂੰਨੀ ਕਾਰਵਾਈ ਤਾਂ ਹੋਵੇਗੀ ਹੀ ਇਸਤੋਂ ਪਹਿਲਾਂ ਸਫਾਈ ਦਾ ਪੂਰਾ ਪ੍ਰਬੰਧ ਨਾ ਹੋਂਣ ਕਾਰਨ ਧਾਰਾ 56 ਫੂਡ ਸੇਫਟੀ ਐਕਟ ਤਹਿਤ ਚਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜ੍ਹੀ ਗਈ ਨਕਲੀ ਮਿਠਆਈ ਵਿੱਚ 115. 5 ਕਿਲੋ ਮਿਲਕ ਕੇਕ, 180 ਕਿੱਲੋ ਬਰਫ਼ੀ ਖੋਇਆ ਅਤੇ 16 ਕੁਇੰਟਲ ਸੋਨ ਪਾਪੜੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸਾਸ਼ਨ ਅਤੇ ਫ਼ੂਡ ਸੇਫਟੀ ਟੀਮਾਂ ਵੱਲੋਂ ਅਜਿਹੀ ਚੈਕਿੰਗ ਹੋਰ ਵੀ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਨਕੇਲ ਪਾਈ ਜਾ ਸਕੇ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8