ਜਨਾਨੀ ਨਾਲ 5 ਲੱਖ ਦੀ ਠੱਗੀ ਮਾਰਨ ਵਾਲੇ ਪਿਓ-ਪੁੱਤ ਨਾਮਜ਼ਦ

Monday, Aug 16, 2021 - 02:52 PM (IST)

ਜਨਾਨੀ ਨਾਲ 5 ਲੱਖ ਦੀ ਠੱਗੀ ਮਾਰਨ ਵਾਲੇ ਪਿਓ-ਪੁੱਤ ਨਾਮਜ਼ਦ

ਨਾਭਾ (ਜੈਨ) : ਇੱਥੇ ਕੋਤਵਾਲੀ ਪੁਲਸ ਨੇ ਇਕ ਜਨਾਨੀ ਨਾਲ 5 ਲੱਖ ਰੁਪਏ ਦੀ ਠੱਗੀ ਮਾਰਨ ’ਤੇ ਪਿਓ-ਪੁੱਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੈਸ ਗੇਟ ਵਾਸੀ ਹਰਦੀਪ ਕੌਰ ਪਤਨੀ ਰਘਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੇਕੇ ਪਿੰਡ ਦੁਗਾਲ ਖੁਰਦ ਵਿਚ ਮਕਾਨ ਬਣਾਉਣ ਲਈ ਅਮਰਜੀਤ ਪੁੱਤਰ ਭਰਪੂਰ ਸਿੰਘ ਅਤੇ ਉਸ ਦੇ ਪੁੱਤਰ ਪਰਮਿੰਦਰ ਸਿੰਘ ਵਾਸੀ ਦੁਗਾਲ ਖੁਰਦ ਨੂੰ 5 ਲੱਖ ਰੁਪਏ ਦਿੱਤੇ ਪਰ ਬਾਅਦ ਵਿਚ ਉਹ ਮੁੱਕਰ ਗਏ।

ਫਿਰ ਫ਼ੈਸਲਾ ਹੋਇਆ ਕਿ ਉਹ 5 ਲੱਖ ਰੁਪਏ ਦੇ ਬਦਲੇ ਆਪਣੀ ਜ਼ਮੀਨ ਹਰਦੀਪ ਕੌਰ ਦੇ ਨਾਂ ਕਰਵਾ ਦੇਣਗੇ। ਬਾਅਦ ਵਿਚ ਨਾ ਹੀ ਜ਼ਮੀਨ ਨਾਂ ਕਰਵਾਈ ਅਤੇ ਨਾ ਹੀ ਰਾਸ਼ੀ ਵਾਪਸ ਕੀਤੀ, ਜਿਸ ਕਰਕੇ ਪੁਲਸ ਕੋਲ ਪਿਓ-ਪੁੱਤ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ।
 


author

Babita

Content Editor

Related News