ਬਠਿੰਡਾ ਦੇ ਬਜ਼ੁਰਗ ਨਾਲ ਸਾਢੇ 7 ਲੱਖ ਦੀ ਠੱਗੀ, ਕੰਪਨੀ ''ਤੇ FIR ਦਰਜ

Thursday, Aug 10, 2023 - 02:47 PM (IST)

ਬਠਿੰਡਾ ਦੇ ਬਜ਼ੁਰਗ ਨਾਲ ਸਾਢੇ 7 ਲੱਖ ਦੀ ਠੱਗੀ, ਕੰਪਨੀ ''ਤੇ FIR ਦਰਜ

ਚੰਡੀਗੜ੍ਹ (ਸੁਸ਼ੀਲ) : ਸੈਕਟਰ-17 ਸਥਿਤ ਬੀ. ਬੀ. ਕੌਂਸਲ ਦੇ ਅਧਿਕਾਰੀਆਂ ’ਤੇ ਵੀਜ਼ੇ ਦੇ ਨਾਂ ’ਤੇ ਧੋਖਾਦੇਹੀ ਦਾ ਦੂਜਾ ਮਾਮਲਾ ਦਰਜ ਹੋਇਆ ਹੈ। ਇਸ ਵਾਰ ਬਠਿੰਡਾ ਦੇ ਰਹਿਣ ਵਾਲੇ ਗੁਰਚਰਨ ਸਿੰਘ ਨਾਲ 7 ਲੱਖ 43 ਹਜ਼ਾਰ 248 ਰੁਪਏ ਦੀ ਠੱਗੀ ਕੀਤੀ। ਗੁਰਚਰਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਪੋਤੀ ਸਿਮਰਨ ਵਿਦੇਸ਼ ਜਾਣਾ ਚਾਹੁੰਦੀ ਸੀ। ਉਪ ਸੈਕਟਰ-17 ਸਥਿਤ ਬੀ. ਬੀ. ਕਾਊਂਸਲ ਕੋਲ ਪੋਤੀ ਨਾਲ ਫਰਵਰੀ 2022 ਵਿਚ ਆਇਆ।

ਕੰਪਨੀ ਨੇ ਕਿਹਾ ਕਿ ਉਹ ਕਰਜ਼ਾ ਦੇ ਕੇ ਗਰੀਬ ਬੱਚਿਆਂ ਨੂੰ ਵਿਦੇਸ਼ ਭੇਜਦੀ ਹੈ। ਸਿਮਰਨ ਨੇ ਵਿਦੇਸ਼ ਦਾ ਵੀਜ਼ਾ ਲਵਾਉਣ ਲਈ ਹਾਮੀ ਭਰ ਦਿੱਤੀ। ਕੰਪਨੀ ਨੇ ਆਫ਼ਰ ਲੈਟਰ ਦੇ 12 ਹਜ਼ਾਰ ਅਤੇ ਫਾਈਲ ਪ੍ਰੋਸੈੱਸ ਫੀਸ 35 ਹਜ਼ਾਰ ਲੈ ਲਈ। ਇਸ ਤੋਂ ਬਾਅਦ ਰਵਿੰਦਰ ਸਿੰਘ, ਮਨਪ੍ਰੀਤ ਬਰਾੜ ਨੇ 11 ਲੱਖ 50 ਹਜ਼ਾਰ ਕਰਜ਼ਾ ਦਿਵਾਉਣ ਲਈ ਕਾਗਜ਼ਾਤ ਚੈੱਕ ਕਰਵਾਏ। ਜੂਨ ਮਹੀਨੇ ਵਿਚ ਸਿਮਰਨ ਦੀ ਇੰਸ਼ੋਰੈਂਸ ਲਈ ਇਕ ਲੱਖ 80 ਹਜ਼ਾਰ ਰੁਪਏ ਜਮ੍ਹਾਂ ਕਰਵਾਏ। ਕੰਪਨੀ ਨੇ ਜੀ. ਆਈ. ਸੀ. ਫ਼ੀਸ ਲਈ 15 ਦਿਨਾਂ ਵਿਚ ਚਾਰ ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ 17 ਜੂਨ ਨੂੰ ਆਫ਼ਰ ਲੈਟਰ ਮਿਲ ਗਿਆ। 15 ਨਵੰਬਰ ਨੂੰ ਬਾਇਓਮੈਟ੍ਰਿਕ ਕਰਵਾਇਆ।

ਇਸ ਦੌਰਾਨ ਸਿਮਰਨ ਨੇ ਕੈਨੇਡਾ ਦੇ ਕੈਂਬਰੀਆ ਕਾਲਜ ਦਾ ਆਫ਼ਰ ਲੈਟਰ ਚੈੱਕ ਕਰਵਾਇਆ ਤਾਂ ਉਹ ਜਾਅਲੀ ਪਾਇਆ ਗਿਆ। ਸ਼ਿਕਾਇਤਕਰਤਾ ਨੇ ਕੰਪਨੀ ਨਾਲ ਸੰਪਰਕ ਕਰ ਕੇ ਰੁਪਏ ਵਾਪਸ ਮੰਗੇ, ਤਾਂ ਉਹ ਬਹਾਨੇ ਬਣਾਉਣ ਲੱਗੇ। ਗੁਰਚਰਨ ਸਿੰਘ ਨੇ ਕੌਂਸਲ ਦੇ ਰਵਿੰਦਰ ਸਿੰਘ ਤੇ ਮਨਪ੍ਰੀਤ ਬਰਾੜ ਸਮੇਤ ਹੋਰ ਨੂੰ 7 ਲੱਖ 43 ਹਜ਼ਾਰ 248 ਦਿੱਤੇ ਪਰ ਪੋਤੀ ਦਾ ਵੀਜ਼ਾ ਨਹੀਂ ਲਵਾਇਆ। ਸ਼ਿਕਾਇਤ ਮਿਲਦਿਆਂ ਹੀ ਸੈਕਟਰ-17 ਥਾਣਾ ਪੁਲਸ ਨੇ ਉਕਤ ਕੰਪਨੀ ਅਤੇ ਉਸਦੇ ਅਧਿਕਾਰੀਆਂ ’ਤੇ ਮਾਮਲਾ ਦਰਜ ਕੀਤਾ ਹੈ।
 


author

Babita

Content Editor

Related News