ਵਿਦੇਸ਼ ਪੜ੍ਹਣ ਦੇ ਸੁਫ਼ਨੇ ਦਾ ਫ਼ਾਇਦਾ ਚੁੱਕ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ

06/18/2024 3:47:55 PM

ਲੁਧਿਆਣਾ (ਰਿਸ਼ੀ): ਸਟੱਡੀ ਵੀਜ਼ਾ 'ਤੇ ਲੰਡਨ ਭੇਜਣ ਦੇ ਨਾਂ 'ਤੇ 11 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਦੀ ਪੁਲਸ ਨੇ ਦਿੱਲੀ ਦੀ ਰਹਿਣ ਵਾਲੀ ਮੁਲਜ਼ਮ ਸੁਪਰੀਆ ਚੌਹਾਨ ਦੇ ਖ਼ਿਲਾਫ਼ ਧਾਰਾ 406,420 ਦੇ ਤਹਿਤ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਹੁਕਮਾਂ ਦਾ ਅਸਰ: ਸੂਬੇ ਦੇ ਪਹਿਲੇ ਸਵਾਗਤ ਤੇ ਸਹਾਇਤਾ ਕੇਂਦਰ ਦੀ ਹੋਈ ਸ਼ੁਰੂਆਤ

ਪੁਲਸ ਨੂੰ 8 ਦਸੰਬਰ 2023 ਨੂੰ ਦਿੱਤੀ ਸ਼ਿਕਾਇਤ ਵਿਚ ਦੀਆ ਸ਼ਰਮਾ ਵਾਸੀ ਪਿੰਡ ਫੁੱਲਾਵਾਲ ਨੇ ਦੱਸਿਆ ਕਿ ਉਕਤ ਮੁਲਜ਼ਮ ਲੜਕੀ ਨੇ ਲੰਡਨ ਵਿਚ ਸਟਡੀ ਵੀਜ਼ਾ 'ਤੇ ਭੇਜਣ ਦੇ ਨਾਂ 'ਤੇ 11 ਲੱਖ ਰੁਪਏ ਵਸੂਲ ਲਏ, ਪਰ ਨਾ ਤਾ ਪੜ੍ਹਣ ਲਈ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ, ਇਸ ਮਗਰੋਂ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਜਿਸ ਮਗਰੋਂ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News