ਇੰਗਲੈਂਡ ਜਾਣ ਦੇ ਸੁਫ਼ਨੇ ਨੇ ਡੋਬ''ਤੇ ਲੱਖਾਂ ਰੁਪਏ, ਏਜੰਟ ਨੇ ਨਾ ਲਵਾਇਆ ਵੀਜ਼ਾ ਤੇ ਨਾ ਮੋੜੇ ਪੈਸੇ
Tuesday, Mar 18, 2025 - 07:11 PM (IST)

ਮੋਗਾ (ਆਜ਼ਾਦ)- ਥਾਣਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਬਹਿਰਾਮਕੇ ਨਿਵਾਸੀ ਜਗਤਾਰ ਸਿੰਘ ਨੂੰ ਇੰਗਲੈਂਡ (ਯੂ.ਕੇ.) ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਵੱਲੋਂ 8 ਲੱਖ ਰੁਪਏ ਦੀ ਠੱਗੀ ਮਾਰ ਲਏ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ।
ਇਸ ਸਬੰਧ ਵਿਚ ਜਾਂਚ ਦੇ ਬਾਅਦ ਕੋਟ ਈਸੇ ਖਾਂ ਪੁਲਸ ਵੱਲੋਂ ਡਾਲਰ ਭਠੇਜਾ ਅਤੇ ਉਸ ਦੇ ਪਿਤਾ ਰਾਹੁਲ ਭਠੇਜਾ ਨਿਵਾਸੀ ਮੁਹੱਲਾ ਨਾਨਕਪੁਰਾ ਫਿਰੋਜ਼ਪੁਰ ਸਿਟੀ ਦੇ ਖ਼ਿਲਾਫ਼ ਧੋਖਾਧੜੀ ਅਤੇ ਕਥਿਤ ਮਿਲੀਭੁਗਤ ਅਤੇ ਹੋਰ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਦੀ ਦੌੜ 'ਚੋਂ ਰਾਜਾ ਵੜਿੰਗ ਬਾਹਰ, ਕਿਹਾ- 'ਮੈਂ ਨਹੀਂ ਚਾਹੁੰਦਾ CM ਬਣਨਾ...'
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਗਤਾਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਉਸ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 8 ਲੱਖ ਰੁਪਏ ਹੜੱਪ ਲਏ। ਇਸ ਮਗਰੋਂ ਨਾ ਤਾਂ ਏਜੰਟ ਨੇ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।
ਉਸ ਨੇ ਦੱਸਿਆ ਕਿ ਉਸ ਨੇ ਕਈ ਵਾਰ ਏਜੰਟ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ, ਪਰ ਕੋਈ ਗੱਲ ਨਹੀਂ ਬਣੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਦੇ ਆਦੇਸ਼ਾਂ ’ਤੇ ਉਕਤ ਮਾਮਲੇ ਦੀ ਜਾਂਚ ਐੱਸ.ਪੀ. ਸਪੈਸ਼ਲ ਕ੍ਰਾਈਮ ਮੋਗਾ ਵੱਲੋਂ ਕੀਤੀ ਗਈ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਇਹ ਵੀ ਪੜ੍ਹੋ- ਰਾਣਾ ਗੁਰਜੀਤ ਦੇ ਬਿਆਨਾਂ 'ਤੇ ਰਾਜਾ ਵੜਿੰਗ ਦਾ ਜਵਾਬ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e