ਰਿਟਾਇਰਡ ਏ. ਸੀ. ਪੀ. ਦਾ ਰਿਸ਼ਤੇਦਾਰ ਬਣ ਕੇ ਕਈ ਦਰਜਨ ਲੋਕਾਂ ਨਾਲ ਕਰ ਚੁੱਕਾ ਲੱਖਾਂ ਦੀ ਠੱਗੀ
Monday, Feb 03, 2025 - 03:05 PM (IST)
 
            
            ਲੁਧਿਆਣਾ (ਅਨਿਲ)- ਲੁਧਿਆਣਾ ਸ਼ਹਿਰ ਦੇ ਇਕ ਰਿਟਾਇਰਡ ਏ. ਸੀ. ਪੀ. ਦਾ ਰਿਸ਼ਤੇਦਾਰ ਬਣ ਕੇ ਕਈ ਦਰਜਨ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਵਿਅਕਤੀ ਦੀ ਚਰਚਾ ਅੱਜਕੱਲ ਲੁਧਿਆਣਾ ਦੇ ਕਈ ਇਲਾਕਿਆਂ ’ਚ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਠੱਗ ਵਿਅਕਤੀ ਆਪਣੇ ਆਪ ਨੂੰ ਇਕ ਰਿਟਾਇਰਡ ਏ. ਸੀ. ਪੀ. ਦਾ ਰਿਸ਼ਤੇਦਾਰ ਦੱਸ ਕੇ ਲੋਕਾਂ ਨੂੰ ਆਪਣੀਆਂ ਗੱਲਾਂ ’ਚ ਲੈ ਕੇ ਲੱਖਾਂ ਰੁਪਏ ਦੀ ਠੱਗੀ ਕਰ ਚੁੱਕਾ ਹੈ। ਠੱਗੀ ਦਾ ਸ਼ਿਕਾਰ ਹੋਏ ਕਈ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਠੱਗ ਜੋ ਕਿ ਲੋਕਾਂ ਨੂੰ ਅਸਲਾ ਲਾਇਸੈਂਸ ਅਤੇ ਆਲ ਇੰਡੀਆ ਅਸਲਾ ਲਾਇਸੈਂਸ ਬਣਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਕਰ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਚਾਈਂ-ਚਾਈਂ ਵਿਦੇਸ਼ ਤੋਂ ਪੰਜਾਬ ਪਰਤਿਆ NRI, 24 ਘੰਟਿਆਂ ਬਾਅਦ ਹੀ ਹੋਇਆ ਉਹ ਜੋ ਸੋਚਿਆ ਨਾ ਸੀ...
ਇਸ ਸਬੰਧੀ ਲਾਡੋਵਾਲ ਦੇ ਰਹਿਣ ਵਾਲੇ ਪੀੜਤ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਅਕਤੀ ਵਲੋਂ ਆਪਣੇ ਆਪ ਨੂੰ ਇਕ ਰਿਟਾਇਰਡ ਏ. ਸੀ. ਪੀ. ਦਾ ਰਿਸ਼ਤੇਦਾਰ ਦੱਸ ਕੇ ਉਸ ਨਾਲ ਕਰੀਬ 1 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਪੀੜਤ ਵਿਅਕਤੀ ਨੇ ਦੱਸਿਆ ਕਿ ਉਕਤ ਜਾਅਲਸਾਜ਼ ਉਸ ਨੂੰ ਆਲ ਇੰਡੀਆ ਦਾ ਅਸਲਾ ਲਾਇਸੈਂਸ ਬਣਾਉਣ ਦੇ ਨਾਂ ’ਤੇ 1 ਲੱਖ ਰੁਪਏ ਲੈ ਗਿਆ। ਇਸ ਤੋਂ ਬਾਅਦ ਉਕਤ ਠੱਗ ਵੱਲੋਂ ਪੀੜਤ ਵਿਅਕਤੀ ਦਾ ਕੋਈ ਵੀ ਕੰਮ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਹੁਣ ਤਾਂ ਉਕਤ ਠੱਗ ਨੇ ਉਸ ਵਿਅਕਤੀ ਦਾ ਫੋਨ ਵੀ ਬੰਦ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 28 'ਚੋਂ 10 ਦਿਨ ਛੁੱਟੀਆਂ! ਜਾਣੋ ਕਦੋਂ-ਕਦੋਂ ਕੀ ਕੁਝ ਰਹੇਗਾ ਬੰਦ
ਦੂਜੇ ਮਾਮਲੇ ’ਚ ਸਬਜ਼ੀ ਮੰਡੀ ਦੇ ਆੜ੍ਹਤੀ ਤੋਂ ਅਸਲਾ ਲਾਇਸੈਂਸ ਬਣਾਉਣ ਦੇ ਨਾਂ ’ਤੇ 50 ਹਜ਼ਾਰ ਦੀ ਠੱਗੀ ਕਰ ਚੁੱਕਾ ਹੈ, ਦੂਜੇ ਪਾਸੇ ਸਬਜ਼ੀ ਮੰਡੀ ਦੇ ਇਕ ਹੋਰ ਵਿਅਕਤੀ ਤੋਂ ਵੀ ਉਕਤ ਠੱਗ ਵੱਲੋਂ 50 ਹਜ਼ਾਰ ਦੀ ਰਕਮ ਵਸੂਲੀ ਜਾ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            