ਵਿਦੇਸ਼ ਜਾਣ ਵਾਲੇ ਥੋੜ੍ਹਾ ਸਾਵਧਾਨ, ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਸ਼ਾਤਰ ਠੱਗ ਕਰ ਰਹੇ ਜਾਅਲਸਾਜ਼ੀਆਂ
Friday, Dec 03, 2021 - 06:32 PM (IST)
ਫਗਵਾੜਾ (ਜਲੋਟਾ)– ਲੋਕਾਂ ਨੂੰ ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਹੁਣ ਸ਼ਾਤਰ ਠੱਗ ਕਈ ਤਰੀਕੇ ਅਪਨਾ ਮਾਸੂਮ ਲੋਕਾਂ ਨਾਲ ਜਾਅਲਸਾਜ਼ੀਆਂ ਕਰ ਰਹੇ ਹਨ। ਹਕੀਕਤ ਇਹ ਹੈ ਕਿ ਫਗਵਾੜਾ ’ਚ ਕੁਝ ਇਕ ਥਾਵਾਂ ’ਤੇ ਕਥਿਤ ਤੌਰ ’ਤੇ ਬਿਨਾਂ ਕਿਸੇ ਸਰਕਾਰੀ ਲਾਈਸੈਂਸ ਦੇ ਆਪਣੇ ਦਫ਼ਤਰ ਖੋਲ੍ਹ ਕੇ ਬੈਠੇ ਕੁਝ ਸ਼ਾਤਰ ਠੱਗ ਇੰਨੇ ਚਲਾਕ ਅਤੇ ਮਾਹਿਰ ਹਨ ਕਿ ਉਹ ਲੋਕਾਂ ਨੂੰ ਇਸ ਤਰੀਕੇ ਨਾਲ ਆਪਣੇ ਸ਼ਬਦਾਂ ਦੇ ਮਿੱਠੜੇ ਮੱਕੜ ਜਾਲ ’ਚ ਫਸਾਉਂਦੇ ਹਨ ਕਿ ਠੱਗੀ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਨੂੰ ਪਤਾ ਹੀ ਨਹੀਂ ਚਲਦਾ ਹੈ ਕਿ ਉਹ ਠੱਗੀ ਦਾ ਸ਼ਿਕਾਰ ਬਣ ਰਿਹਾ ਹੈ ਅਤੇ ਜਦ ਤੱਕ ਉਸ ਨੂੰ ਇਹ ਪਤਾ ਚਲਦਾ ਹੈ ਤਦ ਤਕ ਇਹ ਸ਼ਾਤਰ ਠੱਗ ਆਪਣਾ ਖੇਡ ਖੇਡਦੇ ਹੋਏ, ਉਸ ਪਾਸਿਓਂ ਮੋਟੀਆਂ ਰਕਮਾਂ ਡਕਾਰ ਚੁੱਕੇ ਹੁੰਦੇ ਹਨ।
ਇਹ ਵੀ ਪੜ੍ਹੋ: ਜਲੰਧਰ ਦੇ PAP ਚੌਂਕ ’ਚ ਵਿਦਿਆਰਥੀਆਂ ਨੇ ਕੀਤਾ ਚੱਕਾ ਜਾਮ, ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਵੱਡਾ ਖ਼ੁਲਾਸਾ
ਪਿਛਲੇ ਕਾਫ਼ੀ ਸਮੇਂ ਤੋਂ ਪੁਲਸ ਵੱਲੋਂ ਇਹੋ ਜਿਹੇ ਕਈ ਫਰਜ਼ੀ ਟ੍ਰੈਵਲ ਏਜੰਟਾਂ ਖ਼ਿਲਾਫ਼ ਧੋਖਾਧੇਹੀ ਦੇ ਅਣਗਿਣਤ ਮਾਮਲੇ ਵੀ ਦਰਜ ਕੀਤੇ ਜਾ ਚੁੱਕੇ ਹਨ ਅਤੇ ਜ਼ਿਲ੍ਹਾ ਪੁਲਸ ਵੱਲੋਂ ਇਨ੍ਹਾਂ ਖ਼ਿਲਾਫ਼ ਲਗਾਤਾਰ ਪੁਲਸ ਐਕਸ਼ਨ ਹੋ ਰਿਹਾ ਹੈ ਪਰ ਹਕੀਕਤ ਇਹ ਵੀ ਹੈ ਕਿ ਜਾਅਲਸਾਜ਼ੀ ਅਤੇ ਕਈ ਤਰੀਕੇ ਅਪਣਾਉਂਦੇ ਹੋਏ ਠੱਗੀਆਂ ਮਾਰਨ ਵਾਲੇ ਇਹ ਸ਼ਾਤਰ ਠੱਗ ਨਿੱਤ ਨਵੇਂ ਦਿਨ ਨਵਾਂ ਤਰੀਕਾ ਅਪਣਾ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਣ ਲਈ ਕਾਮਯਾਬ ਹੋ ਜਾਂਦੇ ਹਨ। ਧੋਖੇਦਹੀ ਦੀ ਇਹ ਖੇਡ ਖੋਡਣੀ ਇਨ੍ਹਾਂ ਫਰਜ਼ੀ ਟ੍ਰੈਵਲ ਏਜੰਟਾਂ ਦਾ ਕਿੱਤਾ ਬਣ ਚੁੱਕਿਆ ਹੈ ਅਤੇ ਇਹ ਇਕ ਕਿਰਾਏ ਦੇ ਦਫ਼ਤਰ ਤੋਂ ਦੂਜੇ ਕਿਰਾਏ ਦੇ ਦਫ਼ਤਰ ’ਚ ਜਾ ਕੇ ਉੱਥੇ ਨਵਾਂ ਸਟਾਫ਼ ਰੱਖ ਕੇ ਆਪਣੀਆਂ ਜਾਅਲਸਾਜ਼ੀਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਦੇ ਦਬਾਅ ਹੇਠ ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿਰਸਾ
ਇਸ ਤਰ੍ਹਾਂ ਦਾ ਇਕ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ’ਚ ਉਸ ਵੇਲੇ ਸਾਹਮਣੇ ਆਇਆ ਜਦੋਂ ਜਲੰਧਰ ਦੀ ਇਕ ਮਹਿਲਾ ਨੇ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਦੀ ਚਾਹਤ ਨਾਲ ਫਗਵਾੜਾ ਦੇ ਇਕ ਕਥਿਤ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ। ਸਬੰਧਤ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਬਾਅਦ ਉਸ ਕਥਿਤ ਟ੍ਰੈਵਲ ਏਜੰਟ ਦੇ ਝਾਂਸੇ ’ਚ ਆ ਕੇ ਉਸ ਨੇ ਕੁਝ ਰਕਮ ਆਨਲਾਈਨ ਟਰਾਂਸਫਰ ਵੀ ਕਰ ਦਿੱਤੀ ਪਰ ਜਦ ਕਾਫ਼ੀ ਸਮਾਂ ਬੀਤ ਗਿਆ ਅਤੇ ਉਸ ਦੇ ਹੱਥ ਪੱਲੇ ਕੁਝ ਵੀ ਨਹੀਂ ਆਇਆ ਤਾਂ ਉਸ ਨੇ ਸਬੰਧਤ ਟ੍ਰੈਵਲ ਏਜੰਟ ਦੇ ਦਫ਼ਤਰ ਪਹੁੰਚ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਦਫ਼ਤਰ ਖੋਲ੍ਹ ਕੇ ਬੈਠੇ ਕੁਝ ਲੋਕਾਂ ਤੂੰ ਜਦੋਂ ਜਾਣਕਾਰੀ ਹਾਸਲ ਕੀਤੀ ਤਾਂ ਉਸ ਨੂੰ ਪਤਾ ਚੱਲਿਆ ਕਿ ਜੋ ਕੁਝ ਉਸ ਕਥਿਤ ਟਰੈਵਲ ਏਜੰਟ ਨੇ ਉਸ ਨੂੰ ਕਿਹਾ ਸੀ ਇਹੋ ਜਿਹਾ ਕੁਝ ਵੀ ਨਹੀਂ ਹੈ। ਸਬੰਧਤ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਦੀ ਜਾਣਕਾਰੀ ਫਗਵਾੜਾ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਬਤੌਰ ਸ਼ਿਕਾਇਤ ਦਿੱਤੀ ਹੈ ਪਰ ਉਸ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਹਾਲੇ ਤੱਕ ਸਵਾਏ ਕੋਰੇ ਲਾਰਿਆਂ ਅਤੇ ਭਰੋਸਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਗਿਆ ਹੈ? ਜਦਕਿ ਉਹ ਆਪਣੇ ਨਾਲ ਹੋਈ ਇਸ ਕਥਿਤ ਜਾਅਲਸਾਜ਼ੀ ਦੀ ਸਾਰੀ ਪੋਲ ਇਸ ਲਈ ਖੋਲ੍ਹਣਾ ਚਾਹੁੰਦੀ ਸੀ ਤਾਂ ਕਿ ਹੋਰ ਲਓ ਇਹੋ ਜਿਹੇ ਫਰਜ਼ੀ ਟ੍ਰੈਵਲ ਏਜੰਟਾਂ ਦੇ ਹੱਥੇ ਚਡ਼੍ਹ ਧੋਖਾਦੇਹੀ ਦਾ ਸ਼ਿਕਾਰ ਨਾ ਬਣਨ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਸਾਕ ਵਾਪਰੀ ਸਾਰੀ ਹਕੀਕਤ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਕਾਰੀ ਹੈਲਪਲਾਈਨ ਨੰਬਰ 112 ’ਤੇ ਵੀ ਬਤੌਰ ਸ਼ਿਕਾਇਤ ਦਰਜ ਕਰਵਾਈ ਹੋਈ ਹੈ।
ਇਹ ਵੀ ਪੜ੍ਹੋ: ਕੀ ਮਨਜਿੰਦਰ ਸਿਰਸਾ ਬਣੇਗਾ ਅਕਾਲੀ-ਭਾਜਪਾ ਗਠਜੋੜ ਦੀ ਕੜੀ?
ਪੁਲਸ ਫਰਜ਼ੀ ਟ੍ਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈਆਂ ਕਰ ਰਹੀ : ਐੱਸ. ਪੀ. ਬਾਹੀਆ
ਗੱਲਬਾਤ ਕਰਦੇ ਹੋਏ ਫਗਵਾੜਾ ਦੇ ਐੱਸ. ਪੀ. ਸਰਬਜੀਤ ਸਿੰਘ ਬਾਹੀਆ ਨੇ ਕਿਹਾ ਕਿ ਪੁਲਸ ਵੱਲੋਂ ਬਿਨਾਂ ਸਰਕਾਰੀ ਲਾਇਸੈਂਸ ਦੇ ਕਾਰਜ ਕਰਨ ਵਾਲੇ ਫਰਜ਼ੀ ਟ੍ਰੈਵਲ ਏਜੰਟਾਂ ਖ਼ਿਲਾਫ਼ ਵੱਡੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕੀ ਪੁਲਸ ਨੂੰ ਜਦੋਂ ਵੀ ਇਹੋ ਜਿਹੇ ਕਿਸੇ ਮਾਮਲੇ ਜਿਸ ’ਚ ਕਿ ਫਰਜ਼ੀ ਟ੍ਰੈਵਲ ਏਜੰਟਾਂ ਵੱਲੋਂ ਲੋਕਾਂ ਨਾਲ ਧੋਖਾਦੇਹੀ ਕਰਨ ਦੀ ਗੱਲ ਆਖੀ ਜਾਂਦੀ ਹੈ, ਉਸ ’ਤੇ ਤੁਰੰਤ ਬਣਦੀ ਪੁਲਸ ਕਾਰਵਾਈ ਪੂਰੀ ਕੀਤੀ ਜਾਂਦੀ ਹੈ। ਐੱਸ. ਪੀ. ਬਾਹੀਆ ਨੇ ਕਿਹਾ ਕਿ ਫਗਵਾੜਾ ’ਚ ਜੇਕਰ ਹਾਲੇ ਵੀ ਕੁਝ ਇਹੋ ਜਿਹੇ ਫਰਜ਼ੀ ਟ੍ਰੈਵਲ ਏਜੰਟ ਮਾਸੂਮ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਮਾਰ ਰਹੇ ਹਨ ਤਾਂ ਉਹ ਬਖਸ਼ੇ ਨਹੀਂ ਜਾਣਗੇ ਅਤੇ ਬਤੌਰ ਐੱਸ. ਪੀ. ਫਗਵਾੜਾ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਪੁਲਸ ਐਕਸ਼ਨ ਪੂਰਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਹਿਲਾ ਦੇ ਨਾਲ ਆਨਲਾਈਨ ਧੋਖਾਕਹੀ ਹੋਈ ਪਾਈ ਜਾਂਦੀ ਹੈ ਤਾਂ ਪੁਲਸ ਸਬੰਧਤ ਮੁਲਜ਼ਮਾਂ ਖ਼ਿਲਾਫ਼ ਵੀ ਸਖ਼ਤ ਪੁਲਸ ਕਾਰਵਾਈ ਪੂਰੀ ਕਰੇਗੀ। ਉਨ੍ਹਾਂ ਕਿਹਾ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਜੇਕਰ ਇਹੋ ਜਿਹੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਬਣਦਾ ਕਾਨੂੰਨੀ ਐਕਸ਼ਨ ਅਤੇ ਪੁਲਸ ਕਾਰਵਾਈ ਸਖ਼ਤੀ ਨਾਲ ਪੂਰੀ ਕੀਤੀ ਜਾਵੇਗੀ।
ਸਵਾਏ ਕੋਰੇ ਲਾਰਿਆਂ ਅਤੇ ਭਰੋਸਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਗਿਆ ਹੈ?
ਜਦਕਿ ਉਹ ਆਪਣੇ ਨਾਲ ਹੋਈ ਇਸ ਕਥਿਤ ਜਾਅਲਸਾਜ਼ੀ ਦੀ ਸਾਰੀ ਪੋਲ ਇਸ ਲਈ ਖੋਲ੍ਹਣਾ ਚਾਹੁੰਦੀ ਸੀ ਤਾਂ ਕਿ ਹੋਰ ਲਓ ਇਹੋ ਜਿਹੇ ਫਰਜ਼ੀ ਟ੍ਰੈਵਲ ਏਜੰਟਾਂ ਦੇ ਹੱਥੇ ਚਡ਼੍ਹ ਧੋਖਾਦੇਹੀ ਦਾ ਸ਼ਿਕਾਰ ਨਾ ਬਣਨ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਸਾਕ ਵਾਪਰੀ ਸਾਰੀ ਹਕੀਕਤ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਕਾਰੀ ਹੈਲਪਲਾਈਨ ਨੰਬਰ 112 ’ਤੇ ਵੀ ਬਤੌਰ ਸ਼ਿਕਾਇਤ ਦਰਜ ਕਰਵਾਈ ਹੋਈ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਹਲਕਾ ਕਰਤਾਰਪੁਰ 'ਚ ਖੋਲ੍ਹੇ ਜਾਣਗੇ 10 ਵੱਡੇ ਸਕੂਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ