ਵਿਦੇਸ਼ ਭੇਜਣ ਦੇ ਨਾਮ ''ਤੇ 15 ਲੱਖ ਦੀ ਠੱਗੀ
Thursday, Jan 18, 2018 - 04:40 PM (IST)
ਮੁਕੇਰੀਆਂ (ਝਾਵਰ)— ਥਾਣਾ ਮੁਕੇਰੀਆਂ ਦੇ ਪਿੰਡ ਬੁਧੂਪੁਰ ਦੀ ਇਕ ਔਰਤ ਗੁਰਦੇਵ ਕੌਰ ਪਤਨੀ ਮਹਿੰਦਰ ਸਿੰਘ ਨੇ ਐੱਸ. ਐੱਸ. ਪੀ ਹੁਸ਼ਿਆਰਪੁਰ ਨੂੰ ਲਿਖਖਤੀ ਸ਼ਿਕਾਇਤ ਕੀਤੀ ਸੀ ਕਿ ਟਰੈਵਲ ਏਜੰਟ ਸੁਰਿੰਦਰਪਾਲ ਪੁੱਤਰ ਮੋਹਨ ਲਾਲ, ਮੁਨੀਸ਼ ਕੁਮਾਰ ਪੁੱਤਰ ਸੁਰਿੰਦਰ ਲਾਲ ਵਾਸੀ ਭੱਠਾ ਕਾਲੋਨੀ ਮੁਕੇਰੀਆਂ ਨੇ ਉਸ ਦੇ ਲੜਕੇ ਨੂੰ ਕੈਨੇਡਾ ਭੇਜਣ ਲਈ 15 ਲੱਖ ਰੁਪਏ ਲੈ ਗਏ ਨਾ ਹੀ ਉਸ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਸਬੰਧੀ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਹੁਸ਼ਿਆਰਪੁਰ ਵੱਲੋਂ ਜਾਂਚ ਕੀਤੀ ਗਈ ਅਤੇ ਇਨ੍ਹਾਂ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਮੁਕੇਰੀਆਂ ਪੁਲਸ ਨੇ ਇਸ ਸਬੰਧੀ ਧਾਰਾ 406, 420 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ।