ਲੋਕ ਅਦਾਲਤਾਂ ''ਚ ਜਨਤਾ ਦੀ ਬੱਲੇ-ਬੱਲੇ: 6.54 ਲੱਖ ''ਚੋਂ 5.99 ਲੱਖ ਮਾਮਲੇ ਸੁਲਝੇ, 1116 ਕਰੋੜ ਤੋਂ ਵੱਧ ਦੇ ਐਵਾਰਡ ਪਾਸ

Sunday, Sep 13, 2026 - 07:40 AM (IST)

ਲੋਕ ਅਦਾਲਤਾਂ ''ਚ ਜਨਤਾ ਦੀ ਬੱਲੇ-ਬੱਲੇ: 6.54 ਲੱਖ ''ਚੋਂ 5.99 ਲੱਖ ਮਾਮਲੇ ਸੁਲਝੇ, 1116 ਕਰੋੜ ਤੋਂ ਵੱਧ ਦੇ ਐਵਾਰਡ ਪਾਸ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਸਰਪ੍ਰਸਤੀ ਤੇ ਕਾਰਜਕਾਰੀ ਚੇਅਰਮੈਨ ਜਸਟਿਸ ਦੀਪਕ ਸਿੱਬਲ ਦੀ ਅਗਵਾਈ ਹੇਠ ਸੂਬੇ ਭਰ ’ਚ ਕੌਮੀ ਲੋਕ ਅਦਾਲਤਾਂ ਲਾਈਆਂ ਗਈਆਂ। ਇਸ ਦੌਰਾਨ ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧਤ ਮਾਮਲਿਆਂ ਦਾ ਆਪਸੀ ਸਹਿਮਤੀ ਰਾਹੀਂ ਨਿਪਟਾਰਾ ਕੀਤਾ ਗਿਆ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੈਂਬਰ ਸਕੱਤਰ ਜਗਦੀਪ ਕੌਰ ਵਿਰਕ ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਅਗਵਾਈ ਹੇਠ ਕਰਵਾਈ ਗਈ ਪਹਿਲਕਦਮੀ ਦਾ ਮੁੱਖ ਮਕਸਦ ਲੋਕਾਂ ਦੇ ਝਗੜਿਆਂ ਦਾ ਜਲਦ, ਘੱਟ ਖਰਚੇ ਤੇ ਸੁਹਿਰਦ ਮਾਹੌਲ ਵਿੱਚ ਨਿਪਟਾਰਾ ਕਰਨਾ ਹੈ।

ਇਹ ਵੀ ਪੜ੍ਹੋ : ਸਕੂਲ 'ਚ ਮੋਬਾਈਲ ਲਿਜਾਣ 'ਤੇ ਪਈਆਂ ਝਿੜਕਾਂ ਤਾਂ ਲੁਕ ਗਈਆਂ ਵਿਦਿਆਰਥਣਾਂ, ਪੁਲਸ ਨੇ ਅੱਧੀ ਰਾਤ ਨੂੰ ਲੱਭਿਆ

404 ਬੈਂਚਾਂ ’ਚ ਹੋਈ ਸੁਣਵਾਈ

ਰਾਸ਼ਟਰੀ ਲੋਕ ਅਦਾਲਤ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਸਬ-ਡਵੀਜ਼ਨਾਂ ’ਚ ਕੁੱਲ 404 ਲੋਕ ਅਦਾਲਤ ਬੈਂਚ ਸਥਾਪਿਤ ਕੀਤੇ ਗਏ। ਇਨ੍ਹਾਂ ਬੈਂਚਾਂ ’ਚ 6,54,612 ਕੇਸਾਂ ਦੀ ਸੁਣਵਾਈ ਕੀਤੀ ਗਈ, ਜਿਨ੍ਹਾਂ ’ਚੋਂ 5,99,283 ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਨ੍ਹਾਂ ਮਾਮਲਿਆਂ ’ਚ ਕੁੱਲ 1116,10,96,635 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਲੋਕ ਅਦਾਲਤ ’ਚ ਮੁਕੱਦਮੇਬਾਜ਼ਾਂ ਤੋਂ ਇਲਾਵਾ ਨਿਆਂਇਕ ਅਧਿਕਾਰੀ, ਵਕੀਲ ਤੇ ਹੋਰ ਸਹਿਯੋਗੀ ਭਾਈਵਾਲ ਸ਼ਾਮਲ ਹੋਏ। ਇਸ ਦੌਰਾਨ ਸਿਵਲ, ਵਿਆਹੁਤਾ, ਜਾਇਦਾਦ, ਮੋਟਰ ਦੁਰਘਟਨਾ ਮੁਆਵਜ਼ਾ ਦਾਅਵਿਆਂ, ਬੈਂਕਿੰਗ, ਬੀਮਾ ਅਤੇ ਹੋਰ ਕਈ ਤਰ੍ਹਾਂ ਦੇ ਮਾਮਲਿਆਂ ਦਾ ਆਪਸੀ ਸਹਿਮਤੀ ਰਾਹੀਂ ਨਿਪਟਾਰਾ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News