ਬੈਂਕ ''ਚ ਨਕਦੀ ਗਿਣਦੇ ਸਮੇਂ ਵਿਅਕਤੀ ਨਾਲ ਹਜ਼ਾਰਾਂ ਰੁਪਏ ਦੀ ਠੱਗੀ
Wednesday, Sep 16, 2026 - 01:42 PM (IST)
ਅਬੋਹਰ (ਸੁਨੀਲ) : ਸਥਾਨਕ ਸਰਕੂਲਰ ਰੋਡ 'ਤੇ ਸਥਿਤ ਪੰਜਾਬ ਐਂਡ ਸਿੰਘ ਬੈਂਕ 'ਚ ਇੱਕ ਵਿਅਕਤੀ ਨੂੰ ਖੁੱਲੇ ਪੈਸੇ ਦੇਣ ਦੇ ਬਹਾਨੇ ਗੱਲਾਂ 'ਚ ਉਲਝਾ ਕੇ ਉਸਦੀ ਨਕਦੀ ਵਿੱਚੋਂ 10 ਹਜ਼ਾਰ ਰੁਪਏ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਅਤੇ ਉਸਦੀ ਨਕਦੀ ਵਾਪਸ ਕਰਨ ਦੀ ਮੰਗ ਕੀਤੀ ਗਈ ਹੈ। ਪੀੜਤ ਸ਼ਿਵ ਕੁਮਾਰ ਪੁੱਤਰ ਭਰਤ ਸਿੰਘ ਵਾਸੀ ਕੰਬੋਜ ਮੁਹੱਲਾ ਨੇ ਆਪਣੀ ਪੁਲਸ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਕੱਲ੍ਹ ਦੁਪਹਿਰ 1 ਵਜੇ ਦੇ ਕਰੀਬ ਪੰਜਾਬ ਐਂਡ ਸਿੰਧ ਬੈਂਕ ਦੀ ਸਰਕੂਲਰ ਰੋਡ ਸ਼ਾਖਾ ਤੋਂ ਨਕਦੀ ਕਢਵਾਉਣ ਗਿਆ ਸੀ। ਉਸਨੇ ਬੈਂਕ ਵਿੱਚੋਂ ਕੁੱਲ 3 ਲੱਖ ਰੁਪਏ ਕੱਢਵਾਏ ਅਤੇ ਉੱਥੇ ਬੈਠਾ ਪੈਸੇ ਗਿਣ ਰਿਹਾ ਸੀ, ਜਦੋਂ ਇੱਕ ਕਾਲੀ ਟੋਪੀ ਪਹਿਨੇ ਵਿਅਕਤੀ ਨੇ ਉਸਨੂੰ ਕਿਹਾ ਕਿ ਉਸਨੂੰ ਖੁੱਲ੍ਹੇ ਪੈਸਿਆਂ ਦੀ ਲੋੜ ਹੈ। ਸ਼ਿਕਾਇਤਕਰਤਾ ਦੇ ਅਨੁਸਾਰ, ਉਸ ਵਿਅਕਤੀ ਨੇ ਉਸਨੂੰ 30,000 ਰੁਪਏ ਦਿੱਤੇ ਅਤੇ ਬਦਲੇ ਵਿੱਚ ਖੁੱਲ੍ਹੇ ਨੋਟ ਲਏ।
ਜਦੋਂ ਸ਼ਿਵ ਕੁਮਾਰ ਨੇ ਪੈਸੇ ਗਿਣਨੇ ਸ਼ੁਰੂ ਕੀਤੇ, ਤਾਂ ਉਸਨੂੰ ਇੱਕ ਨੋਟ ਘਟ ਲੱਗਾ। ਇਸ 'ਤੇ ਦੋਸ਼ੀ ਨੇ ਦੁਬਾਰਾ ਨੋਟ ਗਿਣੇ ਅਤੇ ਇੱਕ ਨੋਟ ਹੋਰ ਪਾ ਦਿੱਤਾ। ਦੋਸ਼ ਹੈ ਕਿ ਇਸ ਦੌਰਾਨ, ਦੋਸ਼ੀ ਨੇ ਉਸਨੂੰ ਗੱਲਬਾਤ ਵਿੱਚ ਉਲਝਾਇਆ ਅਤੇ ਉਸਦੀ ਨਕਦੀ ਵਿੱਚੋਂ ਲਗਭਗ 10,000 ਕੱਢ ਕੇ ਆਪਣੀ ਜੇਬ ਵਿੱਚ ਪਾ ਲਏ। ਜਦੋਂ ਅਸੀਂ ਆਪਣੇ ਪੈਸੇ ਸੰਭਾਲੇ ਤਾਂ ਦੋਸ਼ੀ ਉਥੋਂ ਭੱਜ ਗਿਆ। ਸ਼ਿਵ ਕੁਮਾਰ ਨੇ ਦੱਸਿਆ ਕਿ ਦੋਸ਼ੀ ਕੋਲ ਪਹਿਲਾਂ ਹੀ ਕੁਝ ਨਕਦੀ ਸੀ ਅਤੇ ਉਹ ਇੰਨੀ ਗੁਪਤਤਾ ਨਾਲ ਲੈ ਗਿਆ ਕਿ ਉਨ੍ਹਾਂ ਨੂੰ ਤੁਰੰਤ ਇਸ ਦਾ ਪਤਾ ਨਹੀਂ ਲੱਗਾ। ਬਾਅਦ ਵਿੱਚ, ਪੈਸੇ ਦੀ ਗਿਣਤੀ ਕਰਨ ’ਤੇ, ਉਨ੍ਹਾਂ ਨੂੰ 10,000 ਗਾਇਬ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਬੈਂਕ ਵਿੱਚ ਮੌਜੂਦ ਲੋਕਾਂ ਅਤੇ ਕਰਮਚਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਪੀੜਤ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਬੈਂਕ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਰਿਕਾਰਡਿੰਗਾਂ ਦੀ ਜਾਂਚ ਕਰੇ ਅਤੇ ਦੋਸ਼ੀ ਦਾ ਜਲਦੀ ਪਤਾ ਲਗਾਵੇ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇ, ਅਤੇ ਉਸਦੀ 10,000 ਨਕਦੀ ਵਾਪਸ ਦਿਲਾਈ ਜਾਵੇ।
