ਪੈਸੇ ਇਨਵੈਸਟ ਕਰਨ ਦੇ ਨਾਂ ''ਤੇ ਠੱਗੇ 13 ਲੱਖ ਰੁਪਏ

Monday, Oct 16, 2017 - 07:43 AM (IST)

ਚੰਡੀਗੜ੍ਹ  (ਸੁਸ਼ੀਲ) - ਫੰਡ 'ਚ ਪੈਸੇ ਨਿਵੇਸ਼ ਕਰਵਾਉਣ ਦੇ ਨਾਂ 'ਤੇ ਮਨੀਮਾਜਰਾ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਦੇ ਵੈਲਥ ਐਡਵਾਈਜ਼ਰ ਨੇ ਸ਼ਿਮਲਾ ਦੀ ਰਹਿਣ ਵਾਲੀ ਔਰਤ ਦੇ 13 ਲੱਖ ਰੁਪਏ ਠੱਗ ਲਏ। ਵੈਲਥ ਐਡਵਾਈਜ਼ਰ ਨੇ ਪੈਸੇ ਲੈ ਕੇ ਫੰਡ 'ਚ ਨਿਵੇਸ਼ ਕਰਨ ਦੀ ਥਾਂ ਖੁਦ ਹੀ ਖਰਚ ਕਰ ਦਿੱਤੇ। ਕ੍ਰਿਸ਼ਨ ਲਤਾ ਨੇ ਜਦੋਂ ਫੰਡ 'ਚ ਨਿਵੇਸ਼ ਦੀ ਡਿਟੇਲ ਮੰਗੀ ਤਾਂ ਉਹ ਬਹਾਨੇ ਬਣਾਉਣ ਲੱਗਾ। ਕ੍ਰਿਸ਼ਨ ਲਤਾ ਨੇ ਵੈਲਥ ਐਡਵਾਈਜ਼ਰ ਅਰੁਣ ਸਲੂਜਾ ਸਮੇਤ ਹੋਰਨਾਂ ਲੋਕਾਂ ਖਿਲਾਫ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮਾਮਲੇ ਦੀ ਜਾਂਚ ਕ੍ਰਾਈਮ ਅਪਰਾਧ ਬਰਾਂਚ ਨੂੰ ਦਿੱਤੀ ਗਈ। ਬਰਾਂਚ ਪੁਲਸ ਨੇ ਮਾਮਲੇ ਦੀ ਜਾਂਚ ਕਰਕੇ ਸਲੂਜਾ ਸਮੇਤ ਹੋਰਨਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਵੈਲਥ ਐਡਵਾਈਜ਼ਰ ਖਿਲਾਫ ਕਈ ਹੋਰ ਲੋਕਾਂ ਨੇ ਸ਼ਿਕਾਇਤ ਦਿੱਤੀ ਹੈ। ਵੈਲਥ ਐਡਵਾਈਜ਼ਰ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਦੇ ਇਕ ਕਰੋੜ ਤੋਂ ਜ਼ਿਆਦਾ ਰੁਪਏ ਠੱਗ ਚੁੱਕਾ ਹੈ।
ਹੋਰ ਲੋਕੀ ਵੀ ਹਨ ਸ਼ਾਮਲ
ਸ਼ਿਮਲਾ ਵਾਸੀ ਕ੍ਰਿਸ਼ਨ ਲਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਨੇ ਮਨੀਮਾਜਰਾ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਦੇ ਵੈਲਥ ਐਡਵਾਈਜ਼ਰ ਅਰੁਣ ਸਲੂਜਾ ਨੂੰ 13 ਲੱਖ ਰੁਪਏ ਇਨਵੈਸਟ ਕਰਨ ਲਈ ਦਿੱਤੇ ਸਨ। ਪੈਸੇ ਲੈਣ ਦੇ ਬਾਅਦ ਵੈਲਥ ਐਡਵਾਈਜ਼ਰ ਨੇ 13 ਲੱਖ ਇਨਵੈਸਟ ਕਰਨ ਦੀ ਬਜਾਏ ਖੁਦ ਹੀ ਖਰਚ ਕਰ ਲਏ।
ਕ੍ਰਿਸ਼ਨ ਲਤਾ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਪੈਸੇ ਠੱਗਣ 'ਚ ਵੈਲਥ ਸਲੂਜਾ ਸਮੇਤ ਹੋਰ ਲੋਕ ਵੀ ਸ਼ਾਮਲ ਹਨ। ਔਰਤ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਕ੍ਰਿਸ਼ਨ ਲਤਾ ਇਸ ਤੋਂ ਪਹਿਲਾਂ ਦੋ ਵਾਰ ਪੈਸੇ ਅਰੁਣ ਸਲੂਜਾ ਨੂੰ ਦੇ ਕੇ ਫੰਡ 'ਚ ਇਨਵੈਸਟ ਕਰ ਚੁੱਕੀ ਹੈ ਪਰ ਇਸ ਵਾਰ 13 ਲੱਖ ਰੁਪਏ ਲੈਣ ਦੇ ਬਾਅਦ ਸਲੂਜਾ ਗਬਨ ਕਰ ਗਿਆ।


Related News