ਆਧਾਰ ਨੰਬਰ ਨੂੰ ਬੈਂਕ ਅਕਾਊਂਟ ਨਾਲ ਲਿੰਕ ਕਰਨ ਦੇ ਸਾਂਝੇ ਤਹਿਤ ਖਾਤੇ ''ਚੋਂ 44,000 ਦੀ ਨਕਦੀ ਉਡਾਈ

Saturday, Sep 09, 2017 - 10:53 AM (IST)

ਆਧਾਰ ਨੰਬਰ ਨੂੰ ਬੈਂਕ ਅਕਾਊਂਟ ਨਾਲ ਲਿੰਕ ਕਰਨ ਦੇ ਸਾਂਝੇ ਤਹਿਤ ਖਾਤੇ ''ਚੋਂ 44,000 ਦੀ ਨਕਦੀ ਉਡਾਈ

ਲੁਧਿਆਣਾ (ਮਹੇਸ਼) - ਆਧਾਰ ਨੰਬਰ ਨੂੰ ਬੈਂਕ ਅਕਾਊਂਟ ਨਾਲ ਲਿੰਕ ਕਰਨ ਦਾ ਝਾਂਸਾ ਦੇ ਕੇ ਸਾਈਬਰ ਕ੍ਰਾਈਮ ਕਰਨ ਵਾਲੇ ਇਕ ਵਿਅਕਤੀ ਨੇ ਇਕ ਮਹਿਲਾ ਦੇ ਖਾਤੇ ਤੋਂ 44000 ਰੁਪਏ ਦੀ ਨਕਦੀ ਉਡਾ ਲਈ। ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਸਲੇਮ ਟਾਬਰੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪਰ ਹੁਣ ਤੱਕ ਪੁਲਸ ਹੱਥ ਕੋਈ ਸੁਰਾਗ ਨਹੀਂ ਲੱਗਿਆ ਹੈ।

ਸੰਤੋਖ ਨਗਰ ਦੀ ਰਹਿਣ ਵਾਲੀ ਸਰੋਜ ਬਾਲਾ ਨੇ ਦੱਸਿਆ ਕਿ 2 ਦਿਨ ਪਹਿਲਾਂ ਉਸਨੂੰ ਇਕ ਫੋਨ ਆਇਆ। ਫੋਨ ਕਰਨ ਵਾਲੇ ਨੇ ਉਸ ਨੂੰ ਕਿਹਾ ਕਿ ਉਹ ਚੰਡੀਗੜ੍ਹ ਤੋਂ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਤੋਂ ਬੋਲ ਰਿਹਾ ਹੈ। ਉਸ ਦੇ ਆਧਾਰ ਕਾਰਡ ਦਾ ਨੰਬਰ ਉਸ ਦੇ ਬੈਂਕ ਖਾਤੇ ਨਾਲ ਲਿੰਕ ਕਰਨਾ ਹੈ। ਇਹ ਗੱਲ ਕਹਿ ਕੇ ਉਸ ਵਿਅਕਤੀ ਨੇ ਉਸ ਤੋਂ ਆਧਾਰ ਨੰਬਰ ਅਤੇ ਏ. ਟੀ. ਐੱਮ. ਕਾਰਡ ਦਾ ਨੰਬਰ ਲੈ ਲਿਆ। ਇਸ ਦੇ ਕੁਝ ਦੇਰ ਬਾਅਦ ਹੀ ਉਸ ਦੇ ਖਾਤੇ ਤੋਂ ਕਰੀਬ 44000 ਰੁਪਏ ਦੀ ਨਕਦੀ ਕੱਢੀ ਗਈ। ਪੁਲਸ ਕਹਿਣਾ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਕ ਹੋਰ ਮਾਮਲੇ ਵਿਚ ਹੈਬੋਵਾਲ ਦੇ ਸੰਤ ਵਿਹਾਰ ਇਲਾਕੇ ਦੇ ਰਹਿਣ ਵਾਲੇ ਰਾਜੇਸ਼ ਕਾਲੀਆ ਦੇ ਬੈਂਕ ਅਕਾਊਂਟ ਤੋਂ 34,000 ਰੁਪਏ ਦੀ ਨਕਦੀ ਕੱਢਵਾ ਲਈ ਗਈ। ਉਸ ਨੇ ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਦੇ ਕੋਲ ਕੀਤੀ ਹੈ।ਕਾਲੀਆ ਨੇ ਦੱਸਿਆ ਕਿ ਉਸ ਦਾ ਤੇ ਉਸਦੀ ਪਤਨੀ ਦਾ ਪੰਜਾਬ ਐਂਡ ਸਿੰਧ ਬੈਂਕ 'ਚ ਸਾਂਝਾ ਖਾਤਾ ਹੈ, ਜਿਸ ਦਾ ਏ. ਟੀ. ਐੱਮ. ਕਾਰਡ ਉਸ ਦੀ ਬੇਟੀ ਦੇ ਕੋਲ ਹੈ, ਜੋ ਕਿ ਗੁੜਗਾਓਂ 'ਚ ਪੜ੍ਹਦੀ ਹੈ। ਬੇਟੀ ਦੀ ਹੋਸਟਲ ਫੀਸ ਦੇਣ ਦੇ ਲਈ ਉਨ੍ਹਾਂ ਨੇ ਇਸ ਖਾਤੇ ਵਿਚ ਕਰੀਬ 35,000 ਰੁਪਏ ਦੀ ਨਕਦੀ ਜਮ੍ਹਾ ਕਰਵਾਈ ਸੀ।

ਕੱਲ ਉਸ ਦੀ ਬੇਟੀ ਨੂੰ ਕਿਸੇ ਦਾ ਫੋਨ ਆਇਆ। ਤਦ ਉਸ ਵਿਅਕਤੀ ਨੇ ਬੈਂਕ ਦਾ ਅਧਿਕਾਰੀ ਦੱਸ ਕੇ ਬੈਂਕ ਅਕਾਊਂਟ ਅਤੇ ਉਸ ਦੇ ਮੋਬਾਇਲ ਨੰਬਰ ਦੇ ਬਾਰੇ ਪੁੱਛਿਆ। ਇਸ ਦੇ ਬਾਅਦ ਉਸ ਵਿਅਕਤੀ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਖਾਤੇ ਵਿਚ ਕਾਲਾ ਧਨ ਹੈ। ਇਹ ਧਨ ਜੀ. ਐੱਸ. ਟੀ. ਦੇ ਰੂਪ ਵਿਚ ਸਰਕਾਰ ਦੇ ਕੋਲ ਜਾਵੇਗਾ। ਉਸ ਨੇ ਉਸ ਦੀ ਗੱਲ ਨੂੰ ਅਣਸੁਣਿਆ ਕਰ ਕੇ ਫੋਨ ਕੱਟ ਦਿੱਤਾ।
ਅੱਜ ਜਦ ਉਸ ਦੀ ਬੇਟੀ ਨੇ ਹੋਸਟਲ ਦੀ ਫੀਸ ਭਰਨ ਲਈ ਏ. ਟੀ. ਐੱਮ. 'ਚੋਂ ਨਕਦੀ ਕਢਵਾਉਣੀ ਚਾਹੀ ਤਾਂ ਉਸ ਦੇ ਅਕਾਊਂਟ 'ਚ ਮਾਤਰ 1100 ਰੁਪਏ ਦੀ ਰਾਸ਼ੀ ਬਚੀ ਸੀ। ਇਹ ਗੱਲ ਉਸ ਦੀ ਬੇਟੀ ਨੇ ਉਸ ਨੂੰ ਫੋਨ 'ਤੇ ਦੱਸੀ। ਇਸ ਤੋਂ ਬਾਅਦ ਜਦ ਉਸਦੇ ਬੇਟੇ ਧਰੁਵ ਨੇ ਉਸ ਦਾ ਮੋਬਾਇਲ ਚੈੱਕ ਕੀਤਾ ਤਾਂ ਫੋਨ ਆਉਣ ਦੇ ਬਾਅਦ ਉਸ ਦੇ ਖਾਤੇ ਤੋਂ 3 ਵਾਰ 10000 ਰੁਪਏ ਅਤੇ ਚੌਥੀ ਵਾਰ 4000 ਰੁਪਏ ਕੱਢੇ ਜਾਣ ਦਾ ਮੈਸੇਜ ਦੇਖਿਆ। ਇਸ 'ਤੇ ਉਸ ਨੇ ਬੈਂਕ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਹ ਕੁਝ ਨਹੀਂ ਦੱਸ ਸਕੇ ਕਿ ਇਹ ਰਾਸ਼ੀ ਕਿੱਥੋਂ ਕੱਢਵਾਈ ਗਈ ਜਾਂ ਆਨ ਲਾਈਨ ਟਰਾਂਸਫਰ ਕੀਤੀ ਗਈ।


Related News