19.40 ਲੱਖ ਰੁਪਏ ਦੀ ਧੋਖਾਧੜੀ ਕਰਕੇ ਕਲਰਕ ਫ਼ਰਾਰ
Monday, Jul 06, 2026 - 04:30 PM (IST)
ਬਠਿੰਡਾ (ਸੁਖਵਿੰਦਰ) : ਬੈਂਕਾਂ ਦੇ ਨਵੀਨੀਕਰਨ ਕਰਨ ਵਾਲੀ ਕੰਪਨੀ ਦਾ ਇੱਕ ਕਲਰਕ 19.40 ਲੱਖ ਰੁਪਏ ਦੀ ਧੋਖਾਧੜੀ ਕਰਕੇ ਫ਼ਰਾਰ ਹੋ ਗਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਨਸ਼ਾਈਨ ਸਰਵਿਸਿਜ਼ ਦੀ ਐਮਡੀ ਰਿਤੂ ਨੇ ਸਿਵਲ ਲਾਈਨ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਸੰਦੀਪ ਕੁਮਾਰ ਵਾਸੀ ਗਜਲਡੋਬਾ ਜਿਲ਼ਾ ਜਲਪਾਈਗੁੜੀ ਪੱਛਮੀ ਬੰਗਾਲ ਉਸਦੀ ਕੰਪਨੀ ਵਿਚ ਕਲਰਕ ਵਜੋਂ ਕੰਮ ਕਰਦਾ ਸੀ ਅਤੇ ਸਾਰੇ ਪੈਸੇ ਸੰਭਾਲਦਾ ਸੀ।
ਉਸ ਨੂੰ ਦੱਸੇ ਬਿਨਾਂ, ਮੁਲਜ਼ਮ ਨੇ 19.40 ਲੱਖ ਰੁਪਏ ਵੱਖ-ਵੱਖ ਬੈਂਕ ਖ਼ਾਤਿਆਂ ਵਿਚ ਟਰਾਂਸਫਰ ਕਰ ਦਿੱਤੇ ਅਤੇ ਫਿਰ ਫ਼ਰਾਰ ਹੋ ਗਿਆ। ਅਜਿਹਾ ਕਰਦੇ ਹੋਏ ਮੁਲਜ਼ਮ ਨੇ ਉਸ ਨਾਲ ਧੋਖਾਧੜੀ ਕੀਤੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਕਲਰਕ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
