ਪਲਾਟ ਦਾ ਸੌਦਾ ਕਰ ਕੇ 27.22 ਲੱਖ ਰੁਪਏ ਹੜੱਪੇ

Saturday, Dec 23, 2023 - 02:48 PM (IST)

ਪਲਾਟ ਦਾ ਸੌਦਾ ਕਰ ਕੇ 27.22 ਲੱਖ ਰੁਪਏ ਹੜੱਪੇ

ਲੁਧਿਆਣਾ (ਰਾਮ) : ਮੁਲਜ਼ਮ ਨੇ ਵਿਅਕਤੀ ਨਾਲ ਪਲਾਟ ਦਾ ਸੌਦਾ ਕਰ ਕੇ 27.22 ਲੱਖ ਰੁਪਏ ਹੜੱਪ ਲਏ। ਇਸ ਮਾਮਲੇ ’ਚ ਥਾਣਾ ਜਮਾਲਪੁਰ ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਗਿੱਲ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਸੰਤ ਬਾਬਾ ਬਲਵੰਤ ਸਿੰਘ ਐਨਕਲੇਵ ਵਜੋਂ ਹੋਈ ਹੈ।

ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਪੀੜਤ ਸੰਦੀਪ ਕੁਮਾਰ ਪੁੱਤਰ ਸੂਰਤ ਸਿੰਘ ਨਿਵਾਸੀ ਸਾਵਣ ਵਿਹਾਰ ਕੁਲੀਏਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸੰਤ ਬਾਬਾ ਬਲਵੰਤ ਸਿੰਘ ਨਾਗਰ ’ਚ 26 ਲੱਖ 40 ਰੁਪਏ ਦਾ ਪਲਾਟ ਖਰੀਦਿਆ ਸੀ।

ਇਸ ਦੇ ਬਦਲੇ ਉਨ੍ਹਾਂ ਨੇ 82 ਹਜ਼ਾਰ ਰੁਪਏ ਰਜਿਸਟਰੀ ਲਈ ਖ਼ਰਚ ਵੀ ਅਦਾ ਕੀਤਾ ਸੀ ਪਰ ਕਈ ਦਿਨਾਂ ਬਾਅਦ ਵੀ ਮੁਲਜ਼ਮ ਨੇ ਨਾ ਤਾਂ ਉਨ੍ਹਾਂ ਨੂੰ ਪਲਾਟ ਦਾ ਕਬਜ਼ਾ ਦਿੱਤਾ ਅਤੇ ਨਾ ਹੀ ਪੈਸੇ ਮੋੜੇ। ਉੱਪਰੋਂ ਧਮਕਾਉਣਾ ਸ਼ੁਰੂ ਕਰ ਦਿੱਤਾ।


author

Babita

Content Editor

Related News