ਕੈਨੇਡਾ ਭੇਜਣ ਲਈ ਪਤੀ-ਪਤਨੀ ਨੇ ਕੀਤੀ ਧੋਖਾਦੇਹੀ, 26 ਲੱਖ ਹੜੱਪੇ

Saturday, Aug 13, 2022 - 11:52 AM (IST)

ਸਾਹਨੇਵਾਲ (ਜ. ਬ.) : ਇਕ ਪਤੀ-ਪਤਨੀ ਨੇ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ ਉਸ ਕੋਲੋਂ ਲੱਖਾਂ ਰੁਪਏ ਠੱਗ ਲਏ ਪਰ ਉਸ ਨੌਜਵਾਨ ਨੂੰ ਕੈਨੇਡਾ ਨਹੀਂ ਭੇਜਿਆ, ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਪੁਲਸ ਕਮਿਸ਼ਨਰ ਸਾਹਿਬ ਨੂੰ ਕੀਤੀ। ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਦੋਵੇਂ ਪਤੀ-ਪਤਨੀ ਖ਼ਿਲਾਫ਼ ਧੋਖਾਦੇਹੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਪਵਿੱਤਰ ਸਿੰਘ ਅਨੁਸਾਰ ਪਵਨ ਕੁਮਾਰ ਕਲੇਰ ਪੁੱਤਰ ਮਹਿੰਗਾ ਰਾਮ ਕਲੇਰ ਵਾਸੀ ਪਿਡੰ ਮੰਡੀ ਫਿਲੌਰ, ਜਲੰਧਰ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਉਂਦੇ ਹੋਏ ਦੱਸਿਆ ਕਿ ਸਾਹਨੇਵਾਲ ਸੈਕਰਟ ਹਾਰਟ ਸਕੂਲ ਦੇ ਨਜ਼ਦੀਕ ਨਿਊ ਮਾਡਲ ਟਾਊਨ ਨਜ਼ਦੀਕ ਦੇ ਰਹਿਣ ਵਾਲੀ ਸ਼ਰਮਿਲਾ ਅਤੇ ਉਸ ਦੇ ਪਤੀ ਪਰਵਿੰਦਰ ਕੁਮਾਰ ਨੇ ਵੱਖ-ਵੱਖ ਤਾਰੀਖ਼ਾਂ ਨੂੰ ਉਸ ਕੋਲੋਂ ਕਰੀਬ 26 ਲੱਖ ਰੁਪਏ ਕੈਨੇਡਾ ਭੇਜਣ ਦੇ ਨਾਂ ’ਤੇ ਹਾਸਲ ਕਰ ਲਏ ਪਰ ਬਾਅਦ ’ਚ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਥਾਣਾ ਸਾਹਨੇਵਾਲ ਦੀ ਪੁਲਸ ਨੇ ਸ਼ਰਮਿਲਾ ਅਤੇ ਪਰਵਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
 


Babita

Content Editor

Related News