ਬੇਰੋਜ਼ਗਾਰ ਨੇ ਰੋ-ਰੋ ਕਿ ਸੁਣਾਈ ਠੱਗ ਬਣਨ ਦੀ ਦਾਸਤਾਨ (ਵੀਡੀਓ)

04/20/2019 6:22:41 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ)— ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਬੇਰੋਜ਼ਗਾਰ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ਮੇਲੇ ਲਗਾ ਕੇ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੇ ਹਨ ਪਰ ਕੁਝ ਲੋਕ ਮੰਤਰੀਆਂ ਦੇਨਜ਼ਦੀਕੀ ਅਤੇ ਪੀ. ਏ. ਦਸ ਕੇ ਲੋਕਾਂ ਨਾਲ ਠੱਗੀ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸ੍ਰੀ ਮੁਕਤਸਰ ਸਾਹਿਬ 'ਚ ਦੇਖਣ ਨੂੰ ਮਿਲਿਆ, ਜਿੱਥੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਇਕ ਵਿਅਕਤੀ ਨੂੰ ਮਲੋਟ ਪੁਲਸ ਨੇ ਗ੍ਰਿਫਤਾਰ ਕੀਤਾ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮਲੋਟ ਹਲਕੇ ਦੇ ਪਿੰਡ ਸੇਖੂ ਦੇ ਰਹਿਣ ਵਾਲੇ ਨਿੱਛਤਰ ਦੇ ਨਾਂ ਦੇ ਰੂਪ 'ਚ ਹੋਈ ਹੈ। ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਲਜ਼ਮ ਮਲੋਟ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦਾ ਨਕਲੀ ਪੀ. ਏ. ਬਣ ਕੇ ਲੋਕਾਂ ਨੂੰ ਮਿਡ-ਡੇ-ਮੀਲ 'ਚ ਨੌਕਰੀ ਦਿਵਾਉਣ ਦਾ ਝਾਂਸਾ ਦਿੰਦਾ ਸੀ ਅਤੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਦਾ ਸੀ। ਪੁਲਸ ਵੱਲੋਂ ਇਸ ਨੂੰ ਰਹਿਸ਼ਪਾਲ ਵਾਸੀ ਮਲੋਟ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ। 
ਪੁੱਛਗਿੱਛ 'ਚ ਨਿੱਛਤਰ ਸਿੰਘ ਨੇ ਦੱਸਿਆ ਕਿ ਉਹ ਬੇਰੋਜ਼ਗਾਰ ਸੀ, ਜਿਸ ਕਰਕੇ ਉਸ ਦੇ ਮਨ 'ਚ ਇਹ ਸੋਚ ਪੈਦਾ ਹੋਈ ਅਤੇ ਉਸ ਨੇ ਠੱਗੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਛੋਟੇ ਬੱਚੇ ਹਨ ਅਤੇ ਉਸ ਨੂੰ ਆਪਣੇ ਵੱਲੋਂ ਕੀਤੇ ਗਏ ਕੰਮ 'ਤੇ ਬਹੁਤ ਪਛਤਾਵਾ ਹੈ। ਪੁਲਸ ਨੇ ਨਿੱਛਤਰ ਖਿਲਾਫ ਧਾਰਾ 420/419 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News