ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ ਸਾਢੇ 12 ਲੱਖ ਰੁਪਏ ਦੀ ਠੱਗੀ

Monday, Oct 14, 2019 - 05:58 PM (IST)

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ ਸਾਢੇ 12 ਲੱਖ ਰੁਪਏ ਦੀ ਠੱਗੀ

ਗਿੱਦੜਬਾਹਾ (ਚਾਵਲਾ)- ਥਾਣਾ ਕੋਟਭਾਈ ਪੁਲਸ ਨੇ 1 ਵਿਅਕਤੀ ਦੀ ਸ਼ਿਕਾਇਤ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸਾਢੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਵਿਚੋਲਾ ਬਣੇ ਪਿੰਡ ਖਿੜਕੀਆਂਵਾਲਾ ਜ਼ਿਲਾ ਮੁਕਤਸਰ ਵਿਖੇ ਸਥਿਤ 1 ਡੇਰੇ ਦੇ ਬਾਬੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ, ਜੋ ਫਿਲਹਾਲ ਪੁਲਸ ਦੀ ਪਕੜ ਤੋਂ ਬਾਹਰ ਦੱਸੇ ਜਾ ਰਹੇ ਹਨ। ਗੁਰਭਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਖਿੜਕੀਆਂਵਾਲਾ ਦੇ ਇਕ ਬਾਬੇ ਕੋਲ ਉਸ ਦੇ ਡੇਰੇ ਪਿਛਲੇ ਕਈ ਦਿਨਾਂ ਤੋਂ ਜਾਂਦੇ ਸਨ। ਕਰੀਬ 1 ਸਾਲ ਪਹਿਲਾਂ ਬਾਬੇ ਨੇ ਉਨ੍ਹਾਂ ਦੀ ਮੁਲਾਕਾਤ 1 ਔਰਤ ਤੇ ਉਸਦੇ ਪਤੀ ਨਾਲ ਇਹ ਕਹਿ ਕੇ ਕਰਵਾਈ ਸੀ ਕਿ ਉਹ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜ ਦੇਣਗੇ।

ਸ਼ਿਕਾਇਤਕਰਤਾ ਅਨੁਸਾਰ ਬਾਬੇ ਨੇ ਸਾਰੀ ਜ਼ਿੰਮੇਵਾਰੀ ਲੈ ਕੇ ਉਨ੍ਹਾਂ ਤੋਂ ਸਾਢੇ 12 ਲੱਖ ਰੁਪਇਆ ਕਥਿਤ ਦੋਸ਼ੀਆਂ ਨੂੰ ਦਿਵਾ ਦਿੱਤੇ ਪਰ 6 ਮਹੀਨੇ ਬੀਤ ਜਾਣ ਮਗਰੋਂ ਜਦੋਂ ਉਨ੍ਹਾਂ ਨੂੰ ਵਿਦੇਸ਼ ਜਾਣ ਸੰਬੰਧੀ ਕੋਈ ਵੀਜ਼ਾ ਆਦਿ ਨਾ ਮਿਲਿਆ ਤਾਂ ਉਨ੍ਹਾਂ ਬਾਬੇ ਨੂੰ ਪੈਸੇ ਵਾਪਸ ਕਰਵਾਉਣ ਲਈ ਕਿਹਾ। ਪੈਸੇ ਦੇਣ ਦੇ ਨਾਂ 'ਤੇ ਵਾਰ ਵਾਰ ਲਾਰੇ-ਲੱਪੇ ਲਗਾਉਣ ਤੋਂ ਬਾਅਦ ਉਸ ਨੇ ਖੁਦ ਨੂੰ ਠੱਗਿਆ ਮਹਿਸੂਸ ਕੀਤਾ। ਜ਼ਿਲਾ ਪੁਲਸ ਮੁਖੀ ਨੂੰ ਕਰੀਬ 3 ਮਹੀਨੇ ਪਹਿਲਾਂ ਇਸ ਸਬੰਧੀ ਅਰਜ਼ੀ ਦਿੱਤੀ ਅਤੇ ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਪਤੀ-ਪਤਨੀ ਜਸਪ੍ਰੀਤ ਕੌਰ ਅਤੇ ਹਰਦੇਵ ਸਿੰਘ ਤੇ ਖਿੜਕੀਆਂਵਾਲਾ ਨਿਵਾਸੀ ਬਾਬਾ ਮਹੰਤ ਕਰਨਦਾਸ ਵਿਰੁੱਧ 12 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਅਧੀਨ ਮਾਮਲਾ ਦਰਜ ਕਰ ਦਿੱਤਾ। ਮਾਮਲੇ ਦੀ ਤਫਦੀਸ਼ ਏ. ਐੱਸ. ਆਈ. ਜਗਦੀਸ਼ ਸਿੰਘ ਕਰ ਰਹੇ ਹਨ।


author

rajwinder kaur

Content Editor

Related News