ਧੋਖਾਦੇਹੀ ਦੇ ਦੋਸ਼ ’ਚ ਇਕ ਦਰਜਨ ਖਿਲਾਫ ਕੇਸ ਦਰਜ

Thursday, Jun 28, 2018 - 06:39 AM (IST)

ਧੋਖਾਦੇਹੀ ਦੇ ਦੋਸ਼ ’ਚ ਇਕ ਦਰਜਨ ਖਿਲਾਫ ਕੇਸ ਦਰਜ

ਪਟਿਆਲਾ(ਬਲਜਿੰਦਰ)-ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਧੋਖਾਦੇਹੀ ਦੇ ਦੋਸ਼ ਵਿਚ ਇਕ ਦਰਜਨ ਵਿਅਕਤੀਆਂ  ਖਿਲਾਫ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿਚ ਜੁਨੇਸ ਸਦੀਕੀ ਪੁੱਤਰ ਇਤਕਾਰ ਕਮਲ ਵਾਸੀ ਹਰੀ ਐਨਕਲੇਵ ਕਰਾਰੀ ਪਾਰਟ-1 ਕਰਾਰੀ ਸੁਲੇਮਾਨ ਨਗਰ ਨਾਰਥ ਵੈਸਟ ਦਿੱਲੀ, ਸੰਦੀਪ ਕੁਮਾਰ ਵਾਸੀ ਚੰਡੀਗਡ਼੍ਹ, ਮੁਕੇਸ਼ ਕੁਮਾਰ, ਸ਼ੀਕਤ, ਮੋਨਿਕਾ, ਰੇਖਾ, ਅਰਮਾਨ ਦਾਊਦ ਸਦੀਕੀ, ਅਮੀਰ ਸਦੀਕੀ, ਨਾਵੇਦ ਸਦੀਕੀ, ਜੁਮੇਰ ਸਦੀਕੀ, ਪੰਕਜ ਕੰਵਤ ਮਿਲਕ ਤੇ ਸੁਮਿਤ ਸ਼ਰਮਾ ਸ਼ਾਮਲ ਹਨ। ਇਸ ਸਬੰਧੀ ਪਵਨ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਅਰਬਨ ਅਸਟੇਟ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਅਖਬਾਰ ਵਿਚ ਸ਼ਿਵਮ ਸਿਟੀ ਦੂਦ ਰਾਜਸਥਾਨ ਕਾਲੋਨਾਈਜ਼ਰ ਵੱਲੋਂ ਪਲਾਟਾਂ ਨੂੰ ਵੇਚਣ ਸਬੰਧੀ ਇਸ਼ਤਿਹਾਰ  ਪੜ੍ਹਿਆ  ਸੀ। ਉਸ ਨੇ 3 ਪਲਾਟਾਂ  ਦੇ  ਸੌਦੇ  ਲਈ 14 ਲੱਖ 64 ਹਜ਼ਾਰ ਰੁਪਏ ਦਿੱਤੇ ਸਨ। ਬਾਅਦ ਵਿਚ ਨਾ ਤਾਂ ਪਲਾਟਾਂ ਦੀ ਰਜਿਸਟਰੀ ਕਰਵਾਈ ਤੇ ਨਾ ਪੈਸੇ ਵਾਪਸ ਕੀਤੇ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ 420, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News