ਫਰੂਟ ਕੰਪਨੀ ਦੇ ਮਾਲਕ ’ਤੇ ਲੱਖਾਂ ਰੁਪਏ ਦੀ ਧੋਖਾਦੇਹੀ ਦਾ ਦੋਸ਼

Thursday, Jun 21, 2018 - 07:06 AM (IST)

ਪਟਿਆਲਾ(ਬਲਜਿੰਦਰ)-ਥਾਣਾ ਸਦਰ ਪÎਟਿਆਲਾ ਦੀ ਪੁਲਸ ਨੇ ਧੋਖਾਦੇਹੀ ਦੇ ਦੋਸ਼ ਵਿਚ ਪੰਜਾਬ ਫਰੂਟ ਕੰਪਨੀ ਦੇ ਪ੍ਰੋਪਰਾਈਟਰ ਅਮਨਦੀਪ ਸਿੰਘ ਖਿਲਾਫ ਲੱਖਾਂ ਰੁਪਏ ਦੀ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਇਸ ਸਬੰਧੀ ਲੋਹਿਤ ਸੁਭਈਆ ਪੁੱਤਰ ਲਖਸ਼ਮੀਪਤੀ ਸੁਭਈਆ  ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਨੇ ਉਸ ਤੋਂ ਫਰੂਟ ਸਬੰਧੀ 33 ਲੱਖ 68 ਹਜ਼ਾਰ ਦਾ ਸਾਮਾਨ ਖਰੀਦਿਆ ਸੀ। ਬਾਅਦ ਵਿਚ ਸਾਮਾਨ ਦੀ ਬਣਦੀ ਰਕਮ ਨਹੀਂ ਦਿੱਤੀ। ਪੁਲਸ ਨੇ ਅਮਨਦੀਪ ਸਿੰਘ ਖਿਲਾਫ 406 ਅਤੇ 420 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Related News