10 ਲੱਖ ਦੀ ਠੱਗੀ ਮਾਰਨ ''ਤੇ ਪਤੀ-ਪਤਨੀ ਨਾਮਜ਼ਦ

03/18/2018 2:58:49 AM

ਬਠਿੰਡਾ(ਸੁਖਵਿੰਦਰ)-ਕੈਨਾਲ ਕਾਲੋਨੀ ਪੁਲਸ ਨੇ ਇਕ ਵਿਅਕਤੀ ਨਾਲ 10 ਲੱਖ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਦਲਵਾਰ ਸਿੰਘ ਵਾਸੀ ਸਿਵੀਆ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਰਵੀ ਕੁਮਾਰ ਅਤੇ ਉਸਦੀ ਪਤਨੀ ਮਮਤਾ ਵਾਸੀ ਬਠਿੰਡਾ ਨੇ ਉਸ ਪਾਸੋਂ 10 ਲੱਖ ਰੁਪਏ ਲਏ ਸਨ। ਇਸ ਤੋਂ ਬਾਅਦ ਸਮਾਂ ਪੂਰਾ ਹੋਣ 'ਤੇ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਹ ਟਾਲ-ਮਟੋਲ ਕਰਨ ਲੱਗ ਪਏ। ਮੁਲਜ਼ਮਾਂ ਨੇ ਉਸ ਨੂੰ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਦੇ ਪੈਸੇ ਨਾ ਮੋੜ ਕੇ ਮੁਲਜ਼ਮਾਂ ਨੇ ਉਸ ਨਾਲ ਧੋਖਾ ਕੀਤਾ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News