ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਮਾਰੀ ਠੱਗੀ

Sunday, Feb 18, 2018 - 04:12 AM (IST)

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਮਾਰੀ ਠੱਗੀ

ਮਾਨਸਾ(ਸੰਦੀਪ ਮਿੱਤਲ)-ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹਰਦੀਪ ਸਿੰਘ ਅਤੇ ਗੁਰਜੀਤ ਸਿੰਘ ਵਾਸੀਆਨ ਭੀਖੀ ਨੂੰ ਕੈਨੇਡਾ ਭੇਜਣ ਲਈ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੇ ਉਨ੍ਹਾਂ ਕੋਲੋਂ 4 ਨਵੰਬਰ 2016 ਨੂੰ ਪਹਿਲਾਂ ਇਕ ਲੱਖ ਰੁਪਏ ਅਤੇ ਕਰੀਬ ਦੋ ਮਹੀਨੇ ਬਾਅਦ 34 ਲੱਖ 5 ਹਜ਼ਾਰ ਰੁਪਏ ਵਸੂਲ ਲਏ ਪਰ ਇਸ ਉਪਰੰਤ ਉਨ੍ਹਾਂ ਨੇ ਨਾ ਤਾਂ ਉਕਤ ਨੌਜਵਾਨਾਂ ਨੂੰ ਕੈਨੇਡਾ ਹੀ ਭੇਜਿਆ ਅਤੇ ਨਾ ਹੀ ਉਨ੍ਹਾਂ ਦੀ ਉਕਤ ਰਕਮ ਵਾਪਸ ਕੀਤੀ, ਜਿਸ 'ਤੇ ਪੀੜਤਾਂ ਨੇ ਇਸ ਦੀ ਸ਼ਿਕਾਇਤ ਜ਼ਿਲਾ ਪੁਲਸ ਮੁਖੀ ਮਾਨਸਾ ਨੂੰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ, ਜਿਸ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ 'ਤੇ ਭੀਖੀ ਪੁਲਸ ਨੇ ਰਜਿੰਦਰ ਸਿੰਘ ਫੌਜੀ ਵਾਸੀ ਪਟਿਆਲਾ, ਅਮਨਪਾਲ ਕੌਰ ਵਾਸੀ ਪਿੰਡ ਹੇਰਾਂ, ਜ਼ਿਲਾ ਲੁਧਿਆਣਾ ਅਤੇ ਗੁਰਦੇਵ ਸਿੰਘ ਵਾਸੀ ਬਠਿੰਡਾ ਦੇ ਖਿਲਾਫ਼ ਧਾਰਾ 420, 120 ਬੀ ਦੇ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News