ਜੋੜੇ ਨਾਲ ਯੂਕੇ ਭੇਜਣ ਦਾ ਝਾਂਸਾ ਦੇ ਕੇ 7.50 ਲੱਖ ਦੀ ਠੱਗੀ! ਟ੍ਰੈਵਲ ਏਜੰਟ ਖਿਲਾਫ ਪਰਚਾ ਦਰਜ
Sunday, Jul 27, 2025 - 07:13 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਜੋੜੇ ਨੂੰ ਯੂ.ਕੇ. ਭੇਜਣ ਦਾ ਝਾਂਸਾ ਦੇ ਕੇ 7.50 ਲੱਖ ਦੀ ਠੱਗੀ ਕਰਨ ਵਾਲੇ ਟ੍ਰੈਵਲ ਏਜੰਟ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ.ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦੀਪ ਕੁਮਾਰ ਪੁੱਤਰ ਜਗਦੀਸ਼ ਲਾਲ ਵਾਸੀ ਬੜਾ ਪਿੰਡ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਸ ਨੇ ਟ੍ਰੈਵਲ ਏਜੰਟ ਮਨਦੀਪ ਸਿੰਘ ਔਲਖ ਪ੍ਰੋਵਾਈਡਰ ਓਵਰਸੀਜ਼ ਕੰਨਸਲਟੈਟਸ ਪ੍ਰਾਈਵੇਟ ਲਿ. ਬੰਗਾ ਰੋਡ ਨਜ਼ਦੀਕ ਸ਼ੂਗਰ ਮਿੱਲ ਨਵਾਂਸ਼ਹਿਰ ਜਿਸ ਦਾ ਮੁੱਖ ਦਫਤਰ ਸੈਕਟਰ 70 ਫੇਸ 7 ਏਅਰਪੋਰਟ ਰੋਡ ਮੋਹਾਲੀ ਵਿਖੇ ਸਥਿਤ ਹੈ, ਦਾ ਇਸ਼ਤਿਹਾਰ ਇੰਸਟਾਗ੍ਰਾਮ ਤੇ ਦੇਖ ਕੇ ਸੰਪਰਕ ਕੀਤਾ ਸੀ।
ਉਸਨੇ ਦੱਸਿਆ ਕਿ ਆਪਣੀ ਪਤਨੀ ਨਾਲ ਵਰਕ ਪਰਮਿਟ 'ਤੇ .ਯੂ.ਕੇ. ਜਾਣਾ ਚਾਹੁੰਦਾ ਸੀ ਜਿਸ ਲਈ ਉਕਤ ਏਜੰਟ ਦੇ ਨਾਲ ਉਸਦਾ ਸੌਦਾ 27 ਲੱਖ ਰੁਪਏ ਵਿਚ ਤੈਅ ਹੋਇਆ ਸੀ। ਉਕਤ ਏਜੰਟ ਨੇ ਦੱਸਿਆ ਸੀ ਕਿ ਜੇਕਰ ਉਨ੍ਹਾਂ ਦਾ ਵਿਦੇਸ਼ ਜਾ ਕੰਮ ਨਹੀ ਬਣਿਆ ਤਾਂ ਉਨ੍ਹਾ ਦੇ ਸਾਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਉਸਨੇ ਦੱਸਿਆ ਕਿ ਉਪਰੋਕਤ ਏਜੰਟ ਨੂੰ ਉਸ ਨੇ ਵੱਖ-ਵੱਖ ਤਾਰੀਕਾਂ ਨੂੰ ਕੁੱਲ 18.50 ਲੱਖ ਰੁਪਏ ਦੀ ਰਾਸ਼ੀ ਦਿੱਤੀ ਪਰ ਉਕਤ ਏਜੰਟ ਨੇ ਉਨ੍ਹਾਂ ਨੂੰ ਵਿਦੇਸ਼ ਨਹੀ ਭੇਜਿਆ। ਉਸ ਨੇ ਦੱਸਿਆ ਕਿ ਉਪਰੋਕਤ ਏਜੰਟ ਨੇ 11 ਲੱਖ ਰੁਪਏ ਵਾਪਸ ਕਰ ਕੇ ਬਾਕੀ ਰਾਸ਼ੀ 4 ਕਿਸ਼ਤਾਂ ਵਿਚ ਦੇਣ ਦਾ ਵਾਅਦਾ ਕੀਤਾ ਅਤੇ ਚੈੱਕ ਕੱਟ ਕੇ ਦਿੱਤੇ ਪਰ ਉਕਤ ਚੈੱਕ ਬਾਊਂਸ ਹੋ ਗਏ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਆਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖਿਲਾਫ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਉਪਰੋਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ.ਪੱਧਰ ਦੇ ਅਧਿਕਾਰੀ ਵਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਦੋਸ਼ੀ ਏਜੰਟ ਮਨਦੀਪ ਸਿੰਘ ਔਲਖ ਵਾਸੀ ਨਜ਼ਦੀਕ ਸ਼ੂਗਰ ਮਿਲ ਬੰਗਾ ਰੋਡ ਨਵਾਂਸ਼ਹਿਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e