ਏ .ਟੀ. ਐੱਮ. ਕਾਰਡ ਬਦਲ ਕੇ ਮਾਰੀ 60 ਹਜ਼ਾਰ ਦੀ ਠੱਗੀ, 2 ਵਿਰੁੱਧ ਕੇਸ ਦਰਜ

Saturday, Jan 20, 2018 - 07:29 AM (IST)

ਏ .ਟੀ. ਐੱਮ. ਕਾਰਡ ਬਦਲ ਕੇ ਮਾਰੀ 60 ਹਜ਼ਾਰ ਦੀ ਠੱਗੀ, 2 ਵਿਰੁੱਧ ਕੇਸ ਦਰਜ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਪੁਲਸ ਨੇ 2 ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਿਅਕਤੀ ਦਾ ਏ .ਟੀ. ਐੱਮ. ਕਾਰਡ ਬਦਲ ਕੇ 60 ਹਜ਼ਾਰ ਰੁਪਏ ਕੱਢਵਾਉਣ 'ਤੇ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਮਹਿਲਾ ਸਬ-ਇੰਸਪੈਕਟਰ ਤਰੁਣਦੀਪ ਕੌਰ ਨੇ ਦੱਸਿਆ ਕਿ ਮੁਦਈ ਪਵਨ ਕੁਮਾਰ ਗਰਗ ਪੁੱਤਰ ਮੰਗਤ ਰਾਏ ਵਾਸੀ ਫਰੈਂਡਜ਼ ਕਾਲੋਨੀ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 10 ਜਨਵਰੀ ਨੂੰ ਜਦੋਂ ਉਹ ਮਯੂਰ ਹੋਟਲ ਸਾਹਮਣੇ ਕੋਲਾ ਪਾਰਕ ਸੰਗਰੂਰ ਏ. ਟੀ. ਐੱਮ. 'ਚੋਂ ਪੈਸੇ ਕੱਢਵਾ ਰਿਹਾ ਸੀ ਤਾਂ ਉਸ ਦੇ ਨਾਲ ਅਣਪਛਾਤੇ ਵਿਅਕਤੀਆਂ ਨੇ ਠੱਗੀ ਮਾਰੀ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News