ਧੋਖਾਦੇਹੀ ਕਰਨ ਦੇ ਮਾਮਲੇ ''ਚ 2 ਖਿਲਾਫ ਮਾਮਲਾ ਦਰਜ
Sunday, Jan 07, 2018 - 12:53 AM (IST)

ਅਬੋਹਰ(ਸੁਨੀਲ, ਰਹੇਜਾ)—ਨਗਰ ਥਾਣਾ ਨੰ. 1 ਦੀ ਪੁਲਸ ਨੇ ਪੁਰਾਣੀ ਫਾਜ਼ਿਲਕਾ ਰੋਡ ਵਾਸੀ ਇਕ ਵਿਅਕਤੀ ਨਾਲ ਪਲਾਟ ਨੂੰ ਲੈ ਕੇ ਧੋਖਾਦੇਹੀ ਕਰਨ ਦੇ ਮਾਮਲੇ 'ਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਕੰਧਵਾਲਾ ਰੋਡ ਵਾਸੀ ਰਾਜ ਕੁਮਾਰ ਗੁਪਤਾ ਤੇ ਮੋਹਨ ਲਾਲ ਗੁਪਤਾ ਪੁੱਤਰ ਬੱਬੂਰਾਮ ਨਾਲ ਇਕ ਪਲਾਟ ਦਾ ਸੌਦਾ 6 ਲੱਖ ਰੁਪਏ ਵਿਚ ਕੀਤਾ ਸੀ। ਜਿਸਦੀ ਰਜਿਸਟਰੀ ਦੀ ਤਰੀਕ 17 ਫਰਵਰੀ 2017 ਨੂੰ ਹੋਣੀ ਸੀ। ਉਕਤ ਦੋਵਾਂ ਵਿਅਕਤੀਆਂ ਨੇ ਉਸ ਤੋਂ ਕਰੀਬ ਸਾਢੇ 5 ਲੱਖ ਰੁਪਏ ਲੈ ਕੇ ਤੈਅਸ਼ੁਦਾ ਤਰੀਕ ਨੂੰ ਰਜਿਸਟਰੀ ਕਰਵਾਉਣ ਦੀ ਗੱਲ ਕਹੀ ਸੀ ਪਰ ਉਕਤ ਤਰੀਕ ਨੂੰ ਰਜਿਸਟਰੀ ਨਹੀਂ ਕਰਵਾਈ। ਰਮੇਸ਼ ਕੁਮਾਰ ਨੇ ਦੱਸਿਆ ਕਿ ਉਸਨੂੰ ਬਾਅਦ ਵਿਚ ਪਤਾ ਚੱਲਿਆ ਕਿ ਉਕਤ ਲੋਕਾਂ ਨੇ ਉਕਤ ਪਲਾਟ ਦਾ ਇਕਰਾਰਨਾਮਾ ਕਰਨ ਬਾਅਦ ਉਸ 'ਤੇ ਬੈਂਕ ਤੋਂ ਲੋਨ ਵੀ ਲਿਆ ਸੀ। ਉਸਨੇ ਇਸ ਗੱਲ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।