ਵਿਦੇਸ਼ ਭੇਜਣ ਦੇ ਨਾਂ ''ਤੇ 5 ਲੱਖ ਦੀ ਠੱਗੀ, ਕੇਸ ਦਰਜ

12/21/2017 7:06:35 AM

ਸ਼ਹਿਣਾ(ਜ.ਬ.)- ਲੁਧਿਆਣਾ ਦੇ ਇਕ ਵਿਅਕਤੀ ਖਿਲਾਫ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਤਾਜ ਕੌਰ ਪਤਨੀ ਜਸਵੰਤ ਸਿੰਘ ਵਾਸੀ ਸੁਖਪੁਰਾ ਮੌੜ ਨੇ ਥਾਣਾ ਸ਼ਹਿਣਾ 'ਚ ਦਿੱਤੀ ਦਰਖਾਸਤ 'ਚ ਦੱਸਿਆ ਕਿ ਗੌਰਵ ਕੁਮਾਰ ਪੁੱਤਰ ਅਸ਼ਵਨੀ ਸੂਦ ਵਾਸੀ ਸਰਾਭਾ ਨਗਰ ਲੁਧਿਆਣਾ ਨੇ ਉਸ ਤੋਂ 2 ਸਾਲ ਪਹਿਲਾਂ ਵਿਦੇਸ਼ ਭੇਜਣ ਦੇ ਨਾਂ 'ਤੇ 5 ਲੱਖ ਰੁਪਏ ਤੇ ਪਾਸਪੋਰਟ ਲਿਆ ਸੀ ਤੇ ਉਸ ਨੇ ਪਹਿਲਾਂ ਮਲੇਸ਼ੀਆ ਤੇ ਉਸ ਤੋਂ ਬਾਅਦ ਕੈਨੇਡਾ ਭੇਜਣਾ ਸੀ, ਜਿਸ ਦਾ ਸੌਦਾ 20 ਲੱਖ 'ਚ ਹੋਇਆ ਸੀ ਪਰ ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਤੇ ਪਾਸਪੋਰਟ ਵਾਪਸ ਕੀਤਾ। ਪੁਲਸ ਨੇ ਦੋਸ਼ੀ ਦੀ ਗ੍ਰਿਫਤਾਰੀ ਲਈ ਕਾਰਵਾਈ ਆਰੰਭ ਦਿੱਤੀ ਹੈ।


Related News