ਧੋਖਾਦੇਹੀ ਦੇ ਦੋਸ਼ ''ਚ ਇਕ ਖਿਲਾਫ ਪਰਚਾ ਦਰਜ
Tuesday, Oct 17, 2017 - 12:25 AM (IST)
ਅਬੋਹਰ(ਸੁਨੀਲ)—ਸਥਾਨਕ ਰਾਮਦੇਵ ਨਗਰੀ ਵਾਸੀ ਇਕ ਔਰਤ ਨੇ ਉਸਦੇ ਬੇਟੇ ਨੂੰ ਸ਼ਰਾਬ ਦੇ ਇਕ ਮਾਮਲੇ ਵਿਚ ਛੁਡਵਾਉਣ ਦੇ ਬਦਲੇ ਇਕ ਵਿਅਕਤੀ ਵੱਲੋਂ ਉਸ ਤੋਂ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਹਨ। ਜਿਸ 'ਤੇ ਪੁਲਸ ਨੇ ਠਾਕਰ ਆਬਾਦੀ ਵਾਸੀ ਵਿਅਕਤੀ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਰਾਮਦੇਵ ਨਗਰੀ ਵਾਸੀ ਸਾਵਿਤਰੀ ਦੇਵੀ ਪਤਨੀ ਭਾਗੀਰਥ ਨੇ ਦੱਸਿਆ ਕਿ ਬੀਤੇ ਦਿਨੀਂ ਉਸਨੂੰ ਪਤਾ ਲੱਗਾ ਕਿ ਉਸਦੇ ਬੇਟੇ ਤੋਂ ਸ਼ਰਾਬ ਬਰਾਮਦ ਹੋਈ ਹੈ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ। ਉਸਨੇ ਇਸ ਗੱਲ ਦੀ ਜਾਣਕਾਰੀ ਠਾਕਰ ਆਬਾਦੀ ਵਾਸੀ ਰਾਜੂ ਚੌਹਾਨ ਪੁੱਤਰ ਮਾਮਚੰਦ ਨੂੰ ਦਿੱਤੀ, ਜਿਸ 'ਤੇ ਉਸਨੇ ਉਸਦੇ ਬੇਟੇ ਨੂੰ ਇਸ ਮਾਮਲੇ ਤੋਂ ਰਫਾ-ਦਫਾ ਕਰਾਉਣ ਬਦਲੇ 1500 ਰੁਪਏ ਲਏ ਪਰ ਬਾਅਦ ਵਿਚ ਉਸਨੂੰ ਪਤਾ ਲੱਗਾ ਕਿ ਪੁਲਸ ਨੇ ਉਸਦੇ ਬੇਟੇ 'ਤੇ ਸ਼ਰਾਬ ਦਾ ਮਾਮਲਾ ਦਰਜ ਕਰ ਲਿਆ ਹੈ। ਉਸਨੇ ਇਸ ਗੱਲ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਰਾਜੂ ਚੌਹਾਨ ਖਿਲਾਫ ਪਰਚਾ ਦਰਜ ਕਰ ਲਿਆ ਹੈ।
