ਧੋਖਾਦੇਹੀ ਦੇ ਦੋਸ਼ ''ਚ 4 ਵਿਰੁੱਧ ਕੇਸ ਦਰਜ

Friday, Sep 01, 2017 - 06:18 AM (IST)

ਧੋਖਾਦੇਹੀ ਦੇ ਦੋਸ਼ ''ਚ 4 ਵਿਰੁੱਧ ਕੇਸ ਦਰਜ

ਬਟਾਲਾ(ਬੇਰੀ)-ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਦਿੱਤੀ ਦਰਖਾਸਤ 'ਚ ਸੁਰਿੰਦਰ ਖੋਸਲਾ ਪੁੱਤਰ ਕਿਸ਼ੋਰੀ ਲਾਲ ਵਾਸੀ ਫ੍ਰੈਂਡਜ਼ ਕਾਲੋਨੀ ਬਟਾਲਾ ਨੇ ਲਿਖਵਾਇਆ ਹੈ ਕਿ ਸੁਰਿੰਦਰਪਾਲ ਸਿੰਘ ਪੁੱਤਰ ਜਗਜੀਤ ਸਿੰਘ, ਜਸਵਿੰਦਰ ਕੌਰ ਪਤਨੀ ਸੁਰਿੰਦਰਪਾਲ ਸਿੰਘ, ਮੀਤ ਸੋਬਰ ਖੁਰਾਣੀ, ਮਨੀਸ਼ਾ ਮਲਿਕ ਜੇ. ਐੱਮ. ਐੱਮ. ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਲੁਧਿਆਣਾ ਵਾਸੀਆਨ ਮਾਡਲ ਟਾਊਨ ਲੁਧਿਆਣਾ ਨੇ ਮੇਰੇ ਕੋਲੋਂ 34 ਲੱਖ 88 ਹਜ਼ਾਰ 580 ਰੁਪਏ ਲੈ ਕੇ ਹੇਰਾ-ਫੇਰੀ ਦੇ ਨਾਲ ਵੇਚਣ ਲਈ ਪਲਾਟਾਂ ਦੀ ਰਜਿਸਟਰੀ ਨਾ ਕਰਵਾ ਕੇ ਧੋਖਾਦੇਹੀ ਕੀਤੀ ਹੈ। ਉਕਤ ਮਾਮਲੇ ਸਬੰਧੀ ਡੀ. ਐੱਸ. ਪੀ. ਸਿਟੀ ਵੱਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਕਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ 'ਚ ਬਣਦੀਆਂ ਧਾਰਾਵਾਂ ਹੇਠ ਉਕਤ ਚਾਰਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿੱਤਾ ਹੈ।


Related News