''ਫਾਸਟੈਗ'' ਰੀਚਾਰਜ ਕਰਾਉਂਦੇ ਹੀ ਛੁੱਟੇ ਪਸੀਨੇ, ਪਲਾਂ ''ਚ ਹੋ ਗਿਆ ਕਾਰਾ

12/28/2019 1:12:02 PM

ਲੁਧਿਆਣਾ : ਆਪਣਾ 'ਫਾਸਟੈਗ' ਰੀਚਾਰਜ ਕਰਾਉਂਦੇ ਸਮੇਂ ਅਣਜਾਣੇ ਲਿੰਕ 'ਤੇ ਕਲਿੱਕ ਕਰਨਾ ਇਕ ਵਿਅਕਤੀ ਨੂੰ ਇੰਨਾ ਮਹਿੰਗਾ ਪੈ ਗਿਆ ਹੈ ਕਿ ਪਲਾਂ 'ਚ ਹੀ ਉਸ ਦੇ ਖਾਤੇ 'ਚੋਂ 93 ਹਜ਼ਾਰ ਰੁਪਏ ਉੱਡ ਗਏ। ਜਾਣਕਾਰੀ ਮੁਤਾਬਕ ਪਲਾਸਟਿਕ ਉਤਪਾਦ ਬਣਾਉਣ ਵਾਲੀ ਮੁੰਬਈ ਦੀ ਕੰਪਨੀ ਦੇ ਏ. ਜੀ. ਐੱਮ. ਵਿਸ਼ਾਲ ਵਰਮਾ, ਵਾਸੀ ਲੁਧਿਆਣਾ ਆਪਣੀ ਕਾਰ 'ਤੇ ਫਾਸਟੈਗ ਲਗਵਾ ਕੇ ਘਰ ਵੀ ਨਹੀਂ ਪੁੱਜੇ ਸਨ ਕਿ ਰਸਤੇ 'ਚ ਉਨਾਂ ਨੂੰ ਨੌਸਰਬਾਜਾਂ ਦਾ ਫੋਨ ਆਇਆ।

ਇਕ ਨੌਸਰਬਾਜ ਨੇ ਵਿਸ਼ਾਲ ਨੂੰ ਕਿਹਾ ਕਿ ਉਸ ਵਲੋਂ ਦਿੱਤਾ ਗਿਆ ਮੋਬਾਇਲ ਨੰਬਰ ਫਾਸਟੈਗ ਨਾਲ ਅਟੈਚ ਨਹੀਂ ਹੈ ਅਤੇ ਜੇਕਰ ਨੰਬਰ ਅਟੈਚ ਕਰਾਉਣਾ ਹੈ ਤਾਂ ਮੈਸਜ 'ਤੇ ਭੇਜੇ ਲਿੰਕ 'ਤੇ ਕਲਿੱਕ ਕਰਕੇ ਆਪਣਾ ਮੋਬਾਇਲ ਨੰਬਰ ਭਰ ਦੇਵੇ। ਵਿਸ਼ਾਲ ਨੇ ਜਿਵੇਂ ਹੀ ਲਿੰਕ 'ਤੇ ਕਲਿੱਕ ਕੀਤਾ ਤਾਂ ਉਸ ਦੇ ਖਾਤੇ 'ਚੋਂ ਦੇਖਦੇ ਹੀ ਦੇਖਦੇ 93 ਹਜ਼ਾਰ ਰੁਪਏ ਉੱਡ ਗਏ। ਜਦੋਂ ਵਿਸ਼ਾਲ ਨੇ ਤੁਰੰਤ ਉਸ ਨੰਬਰ 'ਤੇ ਦੁਬਾਰਾ ਫੋਨ ਕੀਤਾ ਤਾਂ ਨੰਬਰ ਬੰਦ ਆਇਆ। ਇਸ ਤੋਂ ਬਾਅਦ ਵਿਸ਼ਾਲ ਨੇ ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ (ਸੀ. ਪੀ.) ਨੂੰ ਕੀਤੀ ਹੈ। ਸੀ. ਪੀ. ਦਫਤਰ ਨੇ ਮਾਮਲਾ ਜਾਂਚ ਲਈ ਸਾਈਬਰ ਸੈੱਲ ਨੂੰ ਭੇਜ ਦਿੱਤਾ ਹੈ।
ਰੋਜ਼ਾਨਾ ਹੁੰਦੀਆਂ ਨੇ ਅਜਿਹੀਆਂ ਠਗੀਆਂ
ਪੇ. ਟੀ. ਐੱਮ. ਜਾਂ ਨੰਬਰ ਨੂੰ ਫਾਸਟੈਗ ਨਾਲ ਅਟੈਚ ਕਰਾਉਣ 'ਤੇ ਰੋਜ਼ਾਨਾ ਦਰਜਨਾਂ ਲੋਕਾਂ ਨਾਲ ਠਗੀ ਹੋ ਰਹੀ ਹੈ। ਇਸ ਤੋਂ ਬਚਣ ਲਈ ਮੈਸਜ 'ਚ ਆਏ ਕਿਸੇ ਵੀ ਤਰ੍ਹਾਂ ਦੇ ਲਿੰਕ 'ਤੇ ਕਲਿੱਕ ਨਾ ਕਰੋ, ਕਿਸੇ ਦਾ ਫੋਨ ਆਵੇ ਤਾਂ ਉਸ ਨੂੰ ਡੈਬਿਟ-ਕ੍ਰੈਡਿਟ ਕਰਾਡ ਨੰਬਰ ਨਾ ਦਿਓ ਅਤੇ ਖਾਤੇ ਦੀ ਜਾਣਕਾਰੀ ਵੀ ਨਾ ਦਿਓ, ਕਿਸਾ ਨੂੰ ਕਾਰਡ ਦੇ ਪਿੱਛੇ ਲਿਖਿਆ ਸੀ. ਵੀ. ਵੀ. ਨੰਬਰ ਵੀ ਨਾ ਦਿਓ, ਕੋਈ ਫੋਨ ਕਰਕੇ ਤੁਹਾਡਾ ਪਿੰਨ ਜਾਂ ਪਾਸਵਰਡ ਪੁੱਛੇ ਤਾਂ ਨਾ ਦੱਸੋ, ਖਾਤੇ ਨਾਲ ਜੁੜਿਆ ਮੋਬਾਇਲ ਨੰਬਰ ਵੀ ਗੁਪਤ ਰੱਖੋ ਕਿਉਂਕਿ ਨੌਸਰਬਾਜ਼ ਕਲੋਨ ਸਿਮ ਬਣਾ ਕੇ ਵੀ ਠਗੀ ਕਰ ਲੈਂਦੇ ਹਨ।


Babita

Content Editor

Related News