ਹਾਦਸੇ ''ਚ 4 ਵਾਹਨ ਟਕਰਾਏ, 5 ਜ਼ਖ਼ਮੀ

Thursday, Mar 08, 2018 - 01:32 AM (IST)

ਗੜ੍ਹਸ਼ੰਕਰ, (ਬੈਜ ਨਾਥ)- ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਡਾਨਸੀਵਾਲ ਨੇੜੇ ਰਵੀ ਢਾਬੇ ਨਜ਼ਦੀਕ ਅੱਜ ਬਾਅਦ ਦੁਪਹਿਰ ਤਿੰਨ ਕਾਰਾਂ ਅਤੇ ਇਕ ਮਹਿੰਦਰਾ ਪਿਕਅੱਪ ਦੇ ਆਪਸ ਵਿਚ ਟਕਰਾਅ ਜਾਣ ਨਾਲ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਵੱਲ ਆ ਰਹੀ ਮਹਿੰਦਰਾ ਪਿਕਅੱਪ ਨੰਬਰ ਪੀ ਬੀ 32 ਐੱਚ-7866 ਕਿਸੇ ਵਾਹਨ ਨੂੰ ਓਵਰਟੇਕ ਕਰਦਿਆਂ ਅੱਗਿਓਂ ਆ ਰਹੀਆਂ ਤਿੰਨ ਕਾਰਾਂ ਨਾਲ ਟਕਰਾਅ ਕੇ ਨੇੜਲੇ ਖੇਤਾਂ ਵੱਲ ਘੁੰਮ ਗਈ। ਇਸ ਹਾਦਸੇ ਵਿਚ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵੱਲ ਜਾ ਰਹੀਆਂ ਤਿੰਨਾਂ ਕਾਰਾਂ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਆਪਸ ਵਿਚ ਟਕਰਾਅ ਕੇ ਸੜਕ ਦੇ ਕਿਨਾਰਿਆਂ ਵੱਲ ਘੁੰਮ ਗਈਆਂ। ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਚਾਰੋਂ ਵਾਹਨ ਨੁਕਸਾਨਗ੍ਰਸਤ ਹੋ ਗਏ। ਮਹਿੰਦਰਾ ਪਿਕਅੱਪ ਦਾ ਜ਼ਿਆਦਾ ਨੁਕਸਾਨ ਹੋਇਆ। ਅੱਖੀਂ ਵੇਖਣ ਵਾਲਿਆਂ ਅਨੁਸਾਰ ਮਹਿੰਦਰਾ ਪਿਕਅੱਪ ਦਾ ਚਾਲਕ ਤੇਜ਼ ਰਫਤਾਰ ਕਿਸੇ ਵੱਡੇ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ ਅਤੇ ਸੰਤੁਲਨ ਵਿਗੜਨ ਕਰ ਕੇ ਅੱਗਿਓਂ ਆਉਂਦੀਆਂ ਕਾਰਾਂ ਨਾਲ ਟਕਰਾਅ ਗਿਆ। 
ਸੈਲਾ ਖੁਰਦ ਪੁਲਸ ਚੌਕੀ ਦੇ ਇੰਚਾਰਜ ਸੋਹਣ ਲਾਲ ਨੇ ਦੱਸਿਆ ਕਿ ਪਿਕਅੱਪ ਦੇ ਜ਼ਖ਼ਮੀ ਚਾਲਕ ਦੀ ਪਛਾਣ ਭਜਨ ਲਾਲ ਪਿੰਡ ਬਗਵਾਈਂ ਵਜੋਂ ਹੋਈ ਹੈ।


Related News