ਸਾਬਕਾ ਪ੍ਰਧਾਨ ਨਗਰ ਪੰਚਾਇਤ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

Tuesday, Jun 27, 2023 - 06:26 PM (IST)

ਸਾਬਕਾ ਪ੍ਰਧਾਨ ਨਗਰ ਪੰਚਾਇਤ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਭੁਲੱਥ (ਭੂਪੇਸ਼) : ਭੁਲੱਥ ਦੇ ਨਾਲ ਲੱਗਦੇ ਮੁਹੱਲਾ ਕਮਰਾਏ ਦੇ ਵਸਨੀਕ ਸੁਰਜੀਤ ਸਿੰਘ ਕਮਰਾਏ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੁਲੱਥ ਵਲੋਂ ਆਪਣੇ ਲਾਇਸੰਸੀ ਪਿਸਤੌਲ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪਹੁੰਚ ਕੇ ਕੀਤੀ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਗੁਆਂਢ ਰਹਿੰਦਾ ਹੈ ਰਣਜੀਤ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਅੰਦਰੋਂ ਘਰ ਦਾ ਗੇਟ ਬੰਦ ਸੀ ਅਤੇ ਉਨ੍ਹਾਂ ਦੀ ਧੀ ਫੋਨ ’ਤੇ ਸੰਪਰਕ ਕਰ ਰਹੀ ਸੀ। ਫ਼ੋਨ ਨਾ ਚੁੱਕਣ ਕਰਕੇ ਜਦੋਂ ਉਸ ਨੇ ਆਂਢ-ਗੁਆਂਢ ’ਚ ਪਤਾ ਕੀਤਾ ਤਾਂ ਘਰ ਦਾ ਗੇਟ ਖੁੱਲ੍ਹਵਾਇਆ ਅਤੇ ਅੰਦਰ ਕਮਰੇ ’ਚ ਸੁਰਜੀਤ ਸਿੰਘ ਮ੍ਰਿਤਕ ਪਿਆ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਸੂਬੇ ਦੇ ਪਿੰਡਾਂ ਨੂੰ ਲੈ ਕੇ ਕੀਤਾ ਇਹ ਫ਼ੈਸਲਾ

ਇਤਲਾਹ ਮਿਲਣ ’ਤੇ ਥਾਣਾ ਭੁਲੱਥ ਦੇ ਐੱਸ. ਐੱਚ. ਓ. ਗੌਰਵ ਧੀਰ ਆਪਣੀ ਪੁਲਸ ਪਾਰਟੀ ਨਾਲ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਤਫਤੀਸ਼ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਸੁਰਜੀਤ ਸਿੰਘ ਕਮਰਾਏ ਦਾ ਬਾਕੀ ਪਰਿਵਾਰ ਅਮਰੀਕਾ ਰਹਿ ਰਹੇ ਹਨ । ਉਨ੍ਹਾਂ ਦੀ ਇਕ ਬੇਟੀ ਇਥੇ ਪਿੰਡ ਟਾਹਲੀ ਵਿਖੇ ਵਿਆਹੀ ਹੋਈ ਹੈ। ਉਸ ਮੁਤਾਬਿਕ ਸੁਰਜੀਤ ਸਿੰਘ ਕੁੱਝ ਸਮੇਂ ਤੋਂ ਡਿਪਰੈਸ਼ਨ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਦੀ ਦਵਾਈ ਚੱਲ ਰਹੀ ਸੀ। ਘਰ ਵਿਚ ਉਹ ਇਕੱਲੇ ਰਹਿੰਦੇ ਸਨ ਅਤੇ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਜਿਸ ਕਰਕੇ ਘਰ ਇਕੱਲਿਆਂ ਰਹਿੰਦੇ ਹੋਏ ਉਨ੍ਹਾਂ ਨੇ ਖ਼ੁਦਕੁਸ਼ੀ ਦੀ ਘਟਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਹਵਸ ’ਚ ਅੰਨ੍ਹੇ 55 ਸਾਲਾ ਤਾਏ ਨੇ ਸ਼ਰਮਸਾਰ ਕੀਤੀ ਇਨਸਾਨੀਅਤ, 3 ਸਾਲਾ ਭਤੀਜੀ ਨਾਲ ਟੱਪੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News