ਪੰਚਾਇਤੀ ਜ਼ਮੀਨ ਘਪਲੇ ''ਚ ਸਾਬਕਾ ਵਿਧਾਇਕ ਜਲਾਲਪੁਰ ਨੂੰ ਮਿਲੀ ਅਗਾਊਂ ਜ਼ਮਾਨਤ

03/30/2023 2:26:51 PM

ਚੰਡੀਗੜ੍ਹ (ਹਾਂਡਾ) : ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਰਾਜਪੁਰਾ 'ਚ ਆਈ. ਟੀ. ਪਾਰਕ ਲਈ ਜ਼ਮੀਨ ਐਕੁਆਇਰ ਕਰਨ 'ਚ ਕੀਤੀਆਂ ਗਈਆਂ ਬੇਨਿਯਮੀਆਂ ਨੂੰ ਲੈ ਕੇ ਵਿਜੀਲੈਂਸ ਵਲੋਂ ਦਰਜ ਕੀਤੇ ਗਏ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜਲਾਲਪੁਰ ਦੇ ਵਕੀਲਾਂ ਨੇ ਕੋਰਟ 'ਚ ਕਿਹਾ ਕਿ ਜਲਾਲਪੁਰ ਦਾ ਜ਼ਮੀਨ ਐਕੁਆਇਰ ਕੀਤੇ ਜਾਣ 'ਚ ਕੋਈ ਸਬੰਧ ਹੀ ਨਹੀਂ ਹੈ, ਸਿਰਫ ਰਾਜਨੀਤਿਕ ਬਦਲੇ ਦੇ ਕਾਰਣ ਉਨ੍ਹਾਂ ਨੂੰ ਇਸ ਮਾਮਲੇ 'ਚ ਮੁਲਜ਼ਮ ਬਣਾਇਆ ਗਿਆ ਹੈ।

ਜਲਾਲਪੁਰ ਖ਼ਿਲਾਫ਼ ਸ਼ੰਭੂ ਬਲਾਕ ਦੇ ਪੰਜ ਪਿੰਡਾਂ ਦੀ ਕਰੀਬ 1100 ਏਕੜ ਜ਼ਮੀਨ ਨੂੰ ਐਕੁਆਇਰ ਕਰਨ 'ਚ ਘਪਲੇ ਦੇ ਦੋਸ਼ ਲੱਗੇ ਸਨ, ਜਿਨ੍ਹਾਂ ਨੂੰ 3 ਪਿੰਡਾਂ ਦੇ ਸਰਪੰਚਾਂ ਸਮੇਤ ਵਿਜੀਲੈਂਸ ਨੇ ਉਕਤ ਮਾਮਲੇ 'ਚ ਨਾਮਜ਼ਦ ਕੀਤਾ ਸੀ।


Babita

Content Editor

Related News