ਨਾਇਬ ਸੈਣੀ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਏ ਕਈ ਆਗੂ
Friday, Mar 13, 2026 - 10:37 PM (IST)
ਚੰਡੀਗੜ੍ਹ, (ਅੰਕੁਰ)- ਹਲਕਾ ਰਾਜਪੁਰਾ ਦੇ ਬਹੁਤ ਸਾਰੇ ਲੀਡਰ ਸ਼੍ਰੋਮਣੀ ਅਕਾਲੀ ਦਲ ਅਤੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਚਰਨਜੀਤ ਸਿੰਘ ਬਰਾੜ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਏ।
ਇਨ੍ਹਾਂ ’ਚ ਜਸਵੰਤ ਸਿੰਘ ਭੋਲਾ ਸਾਬਕਾ ਸਰਪੰਚ ਅਤੇ ਸਾਬਕਾ ਸਰਕਲ ਪ੍ਰਧਾਨ, ਜਥੇਦਾਰ ਕੁਲਦੀਪ ਸਿੰਘ ਖਾਨਪੁਰ ਬੰਗੜ ਸਾਬਕਾ ਜ਼ਿਲਾ ਮੀਤ ਪ੍ਰਧਾਨ, ਬਾਬਾ ਸ਼ਿੰਗਾਰਾ ਸਿੰਘ ਸਰਾਏ ਬੰਜਾਰਾ, ਜਸਵਿੰਦਰ ਸਿੰਘ ਉਕਸੀ ਸੈਣੀਆਂ, ਗੁਰਪਾਲ ਸਿੰਘ ਸਾਬਕਾ ਸਰਪੰਚ ਖਾਨਪੁਰ ਬੰਗੜ, ਹਰਪਿੰਦਰ ਸਿੰਘ ਸੁਰਲ ਕਲਾਂ ਸਾਬਕਾ ਸਰਕਲ ਯੂਥ ਪ੍ਰਧਾਨ, ਗੁਰਦੀਪ ਸਿੰਘ ਚੱਕ ਖ਼ੁਰਦ, ਹਨੀ ਬਨੂੜ ਸਾਬਕਾ ਬੀ. ਸੀ. ਵਿੰਗ ਪ੍ਰਧਾਨ ਬਨੂੜ, ਮਨਿੰਦਰ ਸਿੰਘ ਬਨੂੜ, ਗੁਰਵਿੰਦਰ ਸਿੰਘ ਬਨੂੜ, ਅਵਤਾਰ ਸਿੰਘ ਸੈਣੀ ਅਜ਼ੀਜ਼ਪੁਰ, ਸੁਖਬੀਰ ਸਿੰਘ ਸੁਰਲ ਕਲਾਂ ਸ਼ਾਮਲ ਹਨ। ਸੈਣੀ ਨੇ ਸਭ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।
आज चंडीगढ़ स्थित संत कबीर कुटीर में सरदार चरणजीत सिंह बराड़ जी की अगुवाई में हल्का राजपुरा (पंजाब) के सम्मानित नेता, शिरोमणि अकाली दल और अन्य दलों को छोड़कर भारतीय जनता पार्टी परिवार में सम्मिलित हुए। आप सभी के शामिल होने से पार्टी को राजपुरा क्षेत्र समेत पूरे पंजाब प्रदेश में… pic.twitter.com/TkFkSBzW3R
— Nayab Saini (@NayabSainiBJP) March 13, 2026
