ਸਾਬਕਾ ਏ.ਡੀ.ਜੀ.ਪੀ. ਈਸ਼ਵਰ ਚੰਦਰ ਪੰਜ ਤੱਤਾਂ ’ਚ ਵਿਲੀਨ (ਤਸਵੀਰਾਂ)

12/27/2019 5:17:54 PM

ਗੁਰਾਇਆ (ਮੁਨੀਸ਼ ਬਾਵਾ) - ਪੰਜਾਬ ਪੁਲਸ ਦੇ ਵੱਖ-ਵੱਖ ਅਹੁਦਿਆਂ ’ਤੇ ਸੇਵਾ ਕਰ ਚੁੱਕੇ ਸਾਬਕਾ ਏ.ਡੀ.ਜੀ.ਪੀ. ਪੰਜਾਬ ਈਸ਼ਵਰ ਚੰਦਰ ਦਾ ਅੰਤਿਮ ਸੰਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ ਹੈ। ਗੁਰਾਇਆ ਦੇ ਰਹਿਣ ਵਾਲੇ ਈਸ਼ਵਰ ਚੰਦਰ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਰੂੜਕਾ ਕਲਾ ਵਿਖੇ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਿਆਸੀ ਅਤੇ ਸਮਾਜਿਕ ਲੋਕਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪੰਜਾਬ ਪੁਲਸ ਦੀ ਟੁਕੜੀ ਨੇ ਇਸ਼ਵਰ ਚੰਦਰ ਸ਼ਰਮਾ ਨੂੰ ਸਲਾਮੀ ਦਿੰਦੇ ਹੋਏ ਅੰਤਿਮ ਵਿਦਾਈ ਦਿੱਤੀ। 

PunjabKesari

ਦੱਸ ਦੇਈਏ ਕਿ ਬੁੱਧਵਾਰ ਨੂੰ ਸਾਬਕਾ ਏ. ਡੀ. ਜੀ. ਪੀ. ਈਸ਼ਵਰ ਚੰਦਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਜ਼ਿਲਾ ਜਲੰਧਰ ਦੇ ਪਿੰਡ ਰੁੜਕਾ ਕਲਾਂ ’ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਉਹ ਪੰਜਾਬ ਪੁਲਸ ’ਚ ਮਿਹਨਤੀ ਅਧਿਕਾਰੀ ਰਹਿ ਚੁੱਕੇ ਹਨ।  

PunjabKesari


rajwinder kaur

Content Editor

Related News