ਜੰਗਲਾਤ ਵਰਕਰ ਯੂਨੀਅਨ ਵੱਲੋਂ ਰੇਂਜ ਅਫਸਰ ਵਿਰੁੱਧ ਰੋਸ ਧਰਨਾ

11/18/2017 1:24:38 AM

ਬਟਾਲਾ/ਅਲੀਵਾਲ,  (ਬੇਰੀ, ਸ਼ਰਮਾ)-  ਅੱਜ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਰੇਂਜ ਅਲੀਵਾਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਦਾਬਾਂਵਾਲ ਦੀ ਅਗਵਾਈ ਹੇਠ ਰੇਂਜ ਅਫਸਰ ਅਲੀਵਾਲ ਵਿਰੁੱਧ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਕੁਲਦੀਪ ਸਿੰਘ ਤੇ ਬਲਜੀਤ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਰੇਂਜ ਅਫਸਰ ਅਲੀਵਾਲ ਵੱਲੋਂ ਜਥੇਬੰਦੀ ਨਾਲ ਅੜੀਅਲ ਰਵੱਈਆ ਵਰਤਿਆ ਜਾ ਰਿਹਾ ਹੈ ਅਤੇ ਵਾਰ-ਵਾਰ ਮੰਗਾਂ ਮੰਨਣ ਦੇ ਬਾਵਜੂਦ ਰੇਂਜ ਅਫਸਰ ਵੱਲੋਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਇਸ ਨੂੰ ਲੈ ਕੇ ਜੰਗਲਾਤ ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਅੱਗੇ ਕਿਹਾ ਕਿ ਇਸ ਦੌਰਾਨ ਜਥੇਬੰਦੀ ਨੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 20 ਨਵੰਬਰ ਤੋਂ ਪੱਕੇ ਤੌਰ 'ਤੇ ਧਰਨੇ 'ਤੇ ਬੈਠਣ ਦਾ ਪ੍ਰੋਗਰਾਮ ਬਣਾ ਲਿਆ ਹੈ। 
ਕੀ ਹਨ ਮੰਗਾਂ 
* ਰਹਿੰਦੀਆਂ, ਮੌਜੂਦਾ ਅਤੇ ਕੱਟੀਆਂ ਹਾਜ਼ਰੀਆਂ ਦੀ ਪੇਮੈਂਟ ਕੀਤੀ ਜਾਵੇ।
* 26 ਦਿਨ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। 
* ਪਾਸ ਬੁੱਕਾਂ 'ਤੇ ਦਸਤਖਤ ਕੀਤੇ ਜਾਣ। 
* ਬੰਦ ਪਈ ਨਰਸਰੀ ਘਣੀਏ-ਕੀ-ਬੇਟ ਮੁੜ ਚਾਲੂ ਕੀਤੀ ਜਾਵੇ।
* ਤਜਰਬੇ ਵਾਲੇ ਵਰਕਰਾਂ ਨੂੰ ਸਕਿੱਲਡ ਵਰਕਰਾਂ ਵਾਲਾ ਰੇਟ ਦਿੱਤਾ ਜਾਵੇ। 
ਇਹ ਰਹੇ ਹਾਜ਼ਰ
ਬਲਵਿੰਦਰ ਸਿੰਘ, ਤਰਸੇਮ ਲਾਲ, ਬਲਵੀਰ ਸਿੰਘ, ਸੋਨੀ, ਕੁਲਵੰਤ ਸਿੰਘ, ਮੋਹਨ ਸਿੰਘ, ਸੰਤੋਖ ਸਿੰਘ, ਜੱਸੀ, ਪਾਸ਼ੋ ਆਦਿ।


Related News