ਅੰਮ੍ਰਿਤਸਰ ਵਿਚ ਕੇਜਰੀਵਾਲ ਨੇ ਕੀਤੀ ਵਰਕਰ ਮਿਲਣੀ, ਵਿਰੋਧੀਆਂ ''ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

05/17/2024 4:37:45 PM

ਅੰਮ੍ਰਿਤਸਰ (ਵੈੱਬ ਡੈਸਕ): ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਵਿਚ ਪਾਰਟੀ ਆਗੂਆਂ ਦੇ ਵਰਕਰਾਂ ਨੂੰ ਸੰਬੋਧਨ ਕੀਤਾ। ਉਹ 2 ਦਿਨਾ ਪੰਜਾਬ ਦੌਰੇ 'ਤੇ ਚੱਲ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਵੀ ਵਿੰਨ੍ਹੇ। ਉਨ੍ਹਾਂ ਨੇ ਜੇਲ੍ਹ ਵਿਚ ਕੀਤੇ ਜਾਂਦੇ ਵਿਵਹਾਰ ਬਾਰੇ ਵੀ ਦੱਸਿਆ। 

ਇਹ ਖ਼ਬਰ ਵੀ ਪੜ੍ਹੋ - ਸੁਨੀਲ ਜਾਖੜ ਨੇ ਯੋਗੀ ਅਦਿੱਤਿਆਨਾਥ ਨੂੰ ਦਿੱਤਾ ਪੰਜਾਬ ਆਉਣ ਦਾ ਸੱਦਾ, ਜਲੰਧਰ ਸਣੇ 3 ਸੀਟਾਂ 'ਤੇ ਕਰਨਗੇ ਚੋਣ ਪ੍ਰਚਾਰ

ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ, "ਜੇਲ੍ਹ ਵਿਚ ਤੁਹਾਡੀ ਕਾਫ਼ੀ ਯਾਦ ਆਉਂਦੀ ਸੀ। ਅੱਜ ਮੇਰਾ ਕੋਈ ਏਜੰਡਾ ਨਹੀਂ ਹੈ, ਬੱਸ ਤੁਹਾਨੂੰ ਮਿਲਣ ਲਈ ਆਇਆ ਹਾਂ। ਇਨ੍ਹਾਂ ਲੋਕਾਂ ਨੇ ਸੋਚਿਆ ਸੀ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਵਾਂਗੇ ਤਾਂ ਪਾਰਟੀ ਟੁੱਟ ਜਾਵੇਗੀ, ਪਰ ਹੋਇਆ ਇਸ ਤੋਂ ਬਿਲਕੁੱਲ ਉਲਟ। ਆਮ ਆਦਮੀ ਪਾਰਟੀ ਇਕ ਪਰਿਵਾਰ ਹੈ ਤੇ ਜਦੋਂ ਪਰਿਵਾਰ 'ਤੇ ਮੁਸੀਬਤ ਆਉਂਦੀ ਹੈ ਤਾਂ ਪਰਿਵਾਰ ਹੋਰ ਇਕਜੁੱਟ ਹੋ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਸਾਰੇ ਵਰਕਰ ਵੀ ਇਕਜੁੱਟ ਹੋ ਗਏ। ਪਰ ਮੈਨੂੰ ਤਸੱਲੀ ਹੈ ਕਿ ਮੈਂ ਜਿਉਂਦਾ ਰਹਾਂ ਜਾਂ ਨਾ ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ, ਇੱਥੇ ਕਈ ਕੇਜਰੀਵਾਲ ਪਾਰਟੀ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਅੱਗੇ ਲੈ ਜਾਣਗੇ।"

ਇਹ ਖ਼ਬਰ ਵੀ ਪੜ੍ਹੋ - ਕੋਵਿਸ਼ੀਲਡ ਮਗਰੋਂ ਹੁਣ ਕੋਵੈਕਸੀਨ ਦੇ Side Effects ਨੂੰ ਲੈ ਕੇ ਵੀ ਹੋਇਆ ਵੱਡਾ ਖ਼ੁਲਾਸਾ

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪੁਤਿਨ ਦੀ ਤਰ੍ਹਾਂ ਵਿਰੋਧੀਆਂ ਨੂੰ ਜੇਲ੍ਹ ਵਿਚ ਸੁੱਟ ਰਹੀ ਹੈ। ਪੁਤਿਨ ਨੇ ਵੀ ਸਾਰੇ ਵਿਰੋਧੀਆਂ ਨੂੰ ਜਾਂ ਤਾਂ ਜੇਲ੍ਹ ਵਿਚ ਸੁੱਟ ਦਿੱਤਾ ਜਾਂ ਮਰਵਾ ਦਿੱਤਾ, ਫ਼ਿਰ ਜਦ ਚੋਣਾਂ ਹੋਈਆਂ ਤਾਂ 87 ਫ਼ੀਸਦੀ ਵੋਟਾਂ ਉਸ ਨੂੰ ਪਈਆਂ। ਜੇ ਵਿਰੋਧੀ ਧਿਰ ਹੀ ਨਹੀਂ ਹੋਵੇਗੀ ਤਾਂ ਸਾਰੀਆਂ ਵੋਟਾਂ ਤੁਹਾਨੂੰ ਹੀ ਮਿਲਣਗੀਆਂ। ਇੱਥੇ ਵੀ ਭਾਜਪਾ ਵਿਰੋਧੀਆਂ ਨਾਲ ਅਜਿਹਾ ਹੀ ਕਰ ਰਹੀ ਹੈ। ਇਹ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਪਰ ਤੁਸੀਂ ਕਦੇ ਵੀ ਅਜਿਹਾ ਨਾ ਹੋਣ ਦੇਣਾ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਮੈਂ 2 ਜੂਨ ਨੂੰ ਜੇਲ੍ਹ ਵਿਚ ਸਰੰਡਰ ਕਰਾਂਗਾ। 4 ਜੂਨ ਨੂੰ ਮੈਂ ਜੇਲ੍ਹ ਵਿਚ ਬੈਠ ਕੇ ਟੀ.ਵੀ. 'ਤੇ ਚੋਣ ਨਤੀਜੇ ਵੇਖਾਂਗਾ ਤੇ ਮੈਨੂੰ ਇਹ ਸੁਣ ਕੇ ਬਹੁਤ ਖ਼ੁਸ਼ੀ ਹੋਵੇਗੀ ਕਿ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੇ 13 ਦੀਆਂ 13 ਸੀਟਾਂ ਹੀ ਜਿੱਤ ਲਈਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਭਾਜਪਾ ਨੇ ਕਾਂਗਰਸ 'ਚੋਂ ਆਏ ਤੇਜਿੰਦਰ ਬਿੱਟੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

ਕਿਹਾ, ਜੇਲ੍ਹ ਵਿਚ ਮੈਨੂੰ ਤੋੜਣ ਦੀ ਬਹੁਤ ਕੋਸ਼ਿਸ਼ ਕੀਤੀ

ਜੇਲ੍ਹ ਵਿਚ ਇਨ੍ਹਾਂ ਨੇ ਮੈਨੂੰ ਬਹੁਤ ਤੋੜਣ ਦੀ ਕੋਸ਼ਿਸ਼ ਕੀਤੀ। ਜੇਲ੍ਹ ਮੈਨੂਅਲ ਮੁਤਾਬਕ ਸੁਪਰੀਡੰਟ ਚਾਹੇ ਤਾਂ ਮੇਰੀ ਅਤੇ ਭਗਵੰਤ ਮਾਨ ਦੀ ਇਕ ਕਮਰੇ ਵਿਚ ਮੀਟਿੰਗ ਕਰਵਾ ਸਕਦਾ ਸੀ। ਪਰ ਉਨ੍ਹਾਂ ਨੇ ਜੇਲ੍ਹ ਦੀ ਜਾਲੀ ਦੇ ਵਿਚੋਂ ਹੀ ਇਕ-ਦੂਜੇ ਨਾਲ ਮੀਟਿੰਗ ਕਰਵਾਈ। ਉਹ ਅਜਿਹਾ ਕਰ ਕੇ ਮੇਰੀ ਬੇਇਜ਼ਤੀ ਕਰਨਾ ਚਾਹੁੰਦੇ ਸੀ ਪਰ ਜਦੋਂ ਤਕ ਭਾਰਤ ਮਾਤਾ ਦਾ ਸਿਰ ਉੱਚਾ ਹੈ ਕੇਜਰੀਵਾਲ ਦਾ ਸਿਰ ਵੀ ਉੱਚਾ ਹੈ। ਮੈਨੂੰ ਇੰਸੁਲਿਨ ਨਹੀਂ ਦਿੱਤੀ ਗਈ। ਮੇਰੀ ਜੇਲ੍ਹ ਦੀ ਸੈੱਲ ਵਿਚ 2 ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਸਨ ਤੇ 13 ਅਫ਼ਸਰ 24 ਘੰਟੇ ਮੈਨੂੰ ਮਾਨੀਟਰ ਕਰ ਰਹੇ ਸਨ। ਇੱਥੋਂ ਤਕ ਕਿ ਕੈਮਰਿਆਂ ਦੀ ਫੀਡ ਪ੍ਰਧਾਨ ਮੰਤਰੀ ਦਫ਼ਤਰ ਵੀ ਜਾ ਰਹੀ ਸੀ ਜਿੱਥੇ 2 ਅਫ਼ਸਰ ਲਗਾਤਾਰ ਮੈਨੂੰ ਮਾਨੀਟਕਰ ਕਰਦੇ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News