ਮੌੌਸਮ ਦਾ ਮਿਜਾਜ –ਕੋਹਰੇ ਅਤੇ ਠੰਡੀਆਂ ਹਵਾਵਾਂ ਨੇ ਛੇੜੀ ਕੰਬਣੀ
Wednesday, Jan 13, 2021 - 04:04 PM (IST)
ਚੰਡੀਗੜ੍ਹ (ਪਾਲ) : ਧੁੰਦ ਅਤੇ ਠੰਡੀਆਂ ਹਵਾਵਾਂ ਨਾਲ ਸ਼ਹਿਰ ਦੇ ਤਾਪਮਾਨ ਵਿਚ ਇਕ ਵਾਰ ਫਿਰ ਜ਼ਬਰਦਸਤ ਗਿਰਾਵਟ ਅਾਈ ਹੈ। ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਡਿੱਗ ਕੇ 11.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਜਨਵਰੀ ਦਾ ਹੁਣ ਤੱਕ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ। ਮੰਗਲਵਾਰ ਦਾ ਦਿਨ ਹੁਣ ਤੱਕ ਸਭ ਤੋਂ ਠੰਡਾ ਦਿਨ ਰਿਹਾ। ਇਸ ਤੋਂ ਪਹਿਲਾਂ 10 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਦਰਜ ਹੋਇਆ ਸੀ, ਉੱਥੇ ਹੀ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ ਮੰਗਲਵਾਰ ਨੂੰ 18.4 ਡਿਗਰੀ ਅਤੇ ਹੇਠਲਾ ਤਾਪਮਾਨ 7.4 ਡਿਗਰੀ ਦਰਜ ਹੋਇਆ। ਚੰਡੀਗੜ੍ਹ ਵਿਚ ਹੇਠਲਾ ਤਾਪਮਾਨ 3 ਡਿਗਰੀ ਘੱਟ ਹੋ ਕੇ 7.8 ਡਿਗਰੀ ਦਰਜ ਕੀਤਾ ਗਿਆ। ਮੌਸਮ ਮਹਿਕਮੇ ਦੇ ਚੰਡੀਗੜ੍ਹ ਕੇਂਦਰ ਅਨੁਸਾਰ ਅਗਲੇ ਤਿੰਨ ਦਿਨ ਅਜਿਹਾ ਹੀ ਮੌਸਮ ਰਹਿਣ ਵਾਲਾ ਹੈ। ਤਾਪਮਾਨ ਵਿਚ ਹੋਰ ਗਿਰਾਵਟ ਆ ਸਕਦੀ ਹੈ। ਦਿਨ ਭਰ ਧੁੱਪ ਨਹੀਂ ਨਿਕਲੀ, ਜਿਸ ਕਾਰਣ ਠੰਡ ਦਾ ਅਸਰ ਜ਼ਿਆਦਾ ਰਿਹਾ, ਉੱਥੇ ਹੀ 2 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਹਨ। ਸਵੇਰੇ 5 ਵਜੇ ਦੇ ਕਰੀਬ ਵਿਜ਼ੀਬਿਲਿਟੀ 200 ਮੀਟਰ ਤੱਕ ਰਿਕਾਰਡ ਹੋਈ, ਜੋ ਦੁਪਹਿਰ ਹੁੰਦੇ-ਹੁੰਦੇ ਇੱਕ ਹਜ਼ਾਰ ਮੀਟਰ ਤੱਕ ਪਹੁੰਚ ਗਈ ਸੀ।
ਇਹ ਵੀ ਪੜ੍ਹੋ : ਠੰਡੀਅਾਂ ਹਵਾਵਾਂ ਨੇ ਵਧਾਈ ਕੰਬਣੀ, ਧੁੰਦ ਦੀ ਚਾਦਰ ’ਚ ਲਿਪਟਿਅਾ ਸ਼ਹਿਰ
4 ਸਾਲ ਦਾ ਰਿਕਾਰਡ ਟੁੱਟਿਅਾ
11.1 ਡਿਗਰੀ ਤਾਪਮਾਨ ਜਨਵਰੀ ਦਾ ਹੁਣ ਤੱਕ ਦਾ ਸਭਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ। ਪਿਛਲੇ 4 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਜਨਵਰੀ ਵਿਚ ਇਨਾ ਘੱਟ ਤਾਪਮਾਨ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2016 ਵਿਚ 22 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 11.0 ਡਿਗਰੀ ਰਿਕਾਰਡ ਹੋਇਆ ਸੀ। ਉਸ ਤੋਂ ਬਾਅਦ ਤੋਂ ਤਾਪਮਾਨ 14 ਤੋਂ 15 ਡਿਗਰੀ ਤੱਕ ਹੀ ਸੀਮਤ ਰਿਹਾ ਹੈ।
6 ਸਾਲਾਂ ਵਿਚ ਜਨਵਰੀ ’ਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ
ਸਾਲ ਵੱਧ ਤੋਂ ਵੱਧ ਤਾਪਮਾਨ
2021 11.1 ਡਿਗਰੀ (ਹੁਣ ਤੱਕ)
2020 14.4 (9 ਜਨਵਰੀ)
2019 14.4 (23 ਜਨਵਰੀ)
2018 12.3 (27 ਜਨਵਰੀ)
2017 11.5 ਡਿਗਰੀ (18 ਜਨਵਰੀ)
2016 11.0 ਡਿਗਰੀ (22 ਜਨਵਰੀ)
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕੈਪਟਨ ਸਰਕਾਰ ਨੇ ਪੰਜਾਬੀਆਂ ਨਾਲ ਕੀਤਾ ਧੋਖਾ : ‘ਆਪ’
2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਦੱਸਿਆ ਕਿ ਪੱਛਮੀ ਪੌਣਾਂ ਐਕਟਿਵ ਸਨ, ਉਹ ਨਿਕਲ ਚੁੱਕੀਆਂ ਹਨ। ਸਵੇਰੇ ਅਤੇ ਸ਼ਾਮ ਦੇ ਸਮੇ ਧੁੰਦ ਪੈ ਸਕਦੀ ਹੈ, ਹਾਲਾਂਕਿ ਮੌਸਮ ਡਰਾਈ ਰਹੇਗਾ। ਰਾਤ ਦੇ ਤਾਪਮਾਨ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਪਿਛਲੇ ਹਫਤੇ ਪਾਰਾ ਸੀ 25 ਡਿਗਰੀ
ਪਿਛਲੇ ਹਫਤੇ ਸ਼ਹਿਰ ਦਾ ਵੱਧ ਤੋਂ ਤਾਪਮਾਨ 25.8 ਡਿਗਰੀ ਤੱਕ ਪਹੁੰਚ ਗਿਆ ਸੀ। 7 ਸਾਲਾਂ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਜਨਵਰੀ ਦੇ ਮਹੀਨੇ ਵਿਚ ਇਨਾ ਤਾਪਮਾਨ ਹੋਇਆ ਹੋਵੇ, ਪਰ 4 ਅਤੇ 5 ਜਨਵਰੀ ਨੂੰ ਪਏ ਮੀਂਹ ਨੇ ਤਾਪਮਾਨ ਵਿਚ ਗਿਰਾਵਟ ਦਾ ਕੰਮ ਕੀਤਾ। ਹਾਲਾਂਕਿ ਮੀਂਹ ਕੁਝ ਖਾਸ ਨਹੀਂ ਪਿਆ। ਇਸ ਦੇ ਬਾਵਜੂਦ ਪਹਾੜਾਂ ’ਤੇ ਹੋਈ ਬਫਰਬਾਰੀ ਨੇ ਮੈਦਾਨੀ ਇਲਾਕਿਆਂ ’ਤੇ ਆਪਣਾ ਅਸਰ ਪਾ ਦਿੱਤਾ।
ਇਹ ਵੀ ਪੜ੍ਹੋ : ਘਰੋ ਮੂੰਗਫਲੀ ਲੈਣ ਗਏ 30 ਸਾਲਾ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ