ਫਿੱਟਨੈਸ ਸੈਂਟਰ ਮਾਲਕਾਂ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
Sunday, Jun 07, 2020 - 09:08 PM (IST)
ਅੰਮ੍ਰਿਤਸਰ, (ਛੀਨਾ, ਟੋਡਰਮੱਲ)- ਦੇਸ਼ 'ਚ ਅਨਲੋਕ 1 ਦੀ ਸ਼ੁਰੂਆਤ ਹੋਣ 'ਤੇ ਪੰਜਾਬ ਸਰਕਾਰ ਵੱਲੋਂ ਜਿਥੇ ਬਹੁਤ ਸਾਰੇ ਕਾਰੋਬਾਰੀ ਅਦਾਰੇ ਖੋਲਣ ਦੀ ਇਜਾਜਤ ਦੇ ਦਿਤੀ ਗਈ ਉਥੇ ਫਿਟਨੈਸ ਸੈਂਟਰ ਖੋਲਣ ਸਬੰਧੀ ਕੋਈ ਵੀ ਹਿਦਾਇਤ ਜਾਰੀ ਨਾ ਕੀਤੇ ਜਾਣ ਦੇ ਵਿਰੋਧ 'ਚ ਅੱਜ ਅੰਮ੍ਰਿਤਸਰ ਜਿੱਮ ਆਨਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ 'ਤੇ ਸੰਬੋਧਨ ਕਰਦਿਆਂ ਕੋਂਸਲਰ ਸ਼ਲਿੰਦਰ ਸਿੰਘ ਸ਼ੈਲੀ ਤੇ ਪ੍ਰਧਾਨ ਵਿਕਰਮ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ 'ਚ ਅਨਲੋਕ 1 ਦੀ ਸ਼ੁਰੂਆਤ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵਾਰੋ-ਵਾਰੀ ਸਾਰੇ ਕਾਰੋਬਾਰੀ ਅਦਾਰੇ ਖੋਲਣ ਵਾਸਤੇ ਹਰੀ ਝੰਡੀ ਦੇ ਰਹੀ ਹੈ ਪਰ ਫਿਟਨੈਸ ਸੈਂਟਰ ਜੋ ਕਿ ਕਰਫਿਊ ਲੱਗਣ ਤੋਂ ਬਾਅਦ ਦੇ ਹੀ ਬੰਦ ਹਨ, ਨੂੰ ਖੋਲਣ ਵਾਸਤੇ ਕੋਈ ਵੀ ਗਾਈਡ ਲਈਨ ਨਹੀ ਜਾਰੀ ਕਰ ਰਹੀ ਜਿਸ ਕਾਰਨ ਫਿਟਨੈਸ ਸੈਂਟਰ ਦੇ ਮਾਲਕਾਂ ਤੇ ਸਟਾਫ 'ਚ ਸਰਕਾਰ ਦੇ ਖਿਲਾਫ ਭਾਰੀ ਗੁੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਰਾਬ ਦੇ ਠੇਕੇ ਖੋਲ ਰਹੀ ਹੈ ਪਰ ਫਿਟਨੈਸ ਸੈਂਟਰ ਨਹੀ ਜਿੱਥੇ ਕਸਰਤ ਕਰਨ ਨਾਲ ਸਿਹਤ ਤੰਦਰੁਸਤ ਰਹਿੰਦੀ ਅਤੇ ਹਰੇਕ ਵਿਅਕਤੀ 'ਚ ਬਿਮਾਰੀਆ ਨਾਲ ਲੜਨ ਵਾਸਤੇ ਇਮਿਊਨਟੀ ਵੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਫਿਟਨੈਸ ਸੈਂਟਰ ਬੰਦ ਹੋਣ ਕਾਰਨ ਇਸ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਲਈ ਆਪਣੇ ਪਰਿਵਾਰਕ ਮੈਂਬਰਾ ਵਾਸਤੇ 2 ਵੇਲੇ ਦੀ ਰੋਟੀ ਦਾ ਪ੍ਰਬੰਧ ਕਰਨਾ ਅੋਖਾ ਹੋ ਗਿਆ ਹੈ ਤੇ ਉਪਰੋਂ ਸਰਕਾਰ ਨੇ ਵੀ ਕੋਈ ਰਾਹਤ ਪ੍ਰਦਾਨ ਨਹੀ ਤੇ ਦੂਜੇ ਪਾਸੇ ਬਿਜਲੀ ਦੇ ਬਿੱਲ, ਟੈਕਸ, ਕਿਸਤਾਂ, ਕਿਰਾਇਆ ਆਦਿ ਸਭ ਖਰਚੇ ਨਿਰੰਤਰ ਜਾਰੀ ਹਨ। ਇਸ ਮੋਕੇ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਸ਼ਲਿੰਦਰ ਸਿੰਘ ਸ਼ੈਲੀ, ਵਿਕਰਮ ਕੁਮਾਰ, ਰਜਿੰਦਰ ਸਿੰਘ ਜੌੜਾ, ਮਨਜਿੰਦਰ ਸਿੰਘ, ਵਿਸ਼ਾਲ ਸ਼ਰਮਾ, ਸਾਹਿਲ ਕੁਮਾਰ, ਜਸਵਿੰਦਰ ਸਿੰਘ, ਇਸ਼ਾਨ ਅਰੋੜਾ, ਵਿਕਰਮ ਸ਼ਰਮਾ, ਹਰਪ੍ਰੀਤ ਸਿੰਘ ਹੈਪੀ, ਨਵਕਿਰਨਦੀਪ ਸਿੰਘ, ਮੁਹੱਬਤ ਸਿੰਘ, ਪਰਵਿੰਦਰ ਸਿੰਘ, ਗੌਰਵ ਸ਼ਰਮਾ, ਵਿਵੇਕ ਸ਼ਰਮਾ ਤੇ ਨਵਨੀਤ ਸਿੰਘ ਸਮੈਤ ਵੱਡੀ ਗਿਣਤੀ 'ਚ ਐਸੋਸੀਏਸ਼ਨ ਦੇ ਨੁਮਾਇੰਦਿਆ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਰਕਾਰ ਨੇ ਜਲਦ ਫਿਟਨੈਸ ਸੈਂਟਰ ਖੋਲਣ ਦਾ ਫੈਂਸਲਾ ਨਾ ਲਿਆ ਤਾਂ ਅੰਮ੍ਰਿਤਸਰ ਜਿੱਮ ਆਨਰ ਐਸੋਸੀਏਸ਼ਨ ਦਾ ਇਹ ਸੰਘਰਸ਼ ਸੜਕਾਂ 'ਤੇ ਆ ਕੇ ਜੋਰਦਾਰ ਰੋਸ ਵਿਖਾਵੇ ਕਰੇਗਾ।