ਪਾਵਰਕਾਮ ਦਾ ਕਾਰਨਾਮਾ : ਪਹਿਲਾ ਜ਼ੀਰੋ, ਦੂਜਾ ਬਿੱਲ ਭੇਜਿਆ 1 ਲੱਖ 2000 ਰੁਪਏ
Friday, Mar 17, 2023 - 03:50 PM (IST)
ਜਲੰਧਰ (ਗੁਲਸ਼ਨ) : ਯੂਥ ਭਾਜਪਾ ਆਗੂ ਅਰਜੁਨ ਤ੍ਰੇਹਣ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਬਿੱਲ ਜ਼ੀਰੋ ਅਤੇ ਦੂਜਾ ਬਿੱਲ 1 ਲੱਖ 2000 ਰੁਪਏ ਦਾ ਭੇਜਿਆ ਹੈ। ਉਨ੍ਹਾਂ ਇੰਨਾ ਵੱਡਾ ਬਿੱਲ ਦੇਖ ਕੇ ਕਾਫੀ ਹੈਰਾਨੀ ਪ੍ਰਗਟਾਈ। ਅਰਜੁਨ ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਸਬੰਧਤ ਅਧਿਕਾਰੀਆਂ ਨੂੰ ਕਰਨ ਤੋਂ ਇਲਾਵਾ ਡੀ. ਐੱਸ. ਸੀ. ਵਿਚ ਕੇਸ ਵੀ ਦਾਇਰ ਕਰ ਦਿੱਤਾ ਹੈ। ਛੋਟੀ ਬਾਰਾਦਰੀ ਨਿਵਾਸੀ ਭਾਜਪਾ ਆਗੂ ਅਰਜੁਨ ਤ੍ਰੇਹਣ ਨੇ ਕਿਹਾ ਕਿ ਉਨ੍ਹਾਂ ਦੀ ਕੋਠੀ ਦਾ ਰੈਗੂਲਰ ਮੀਟਰ ਚੱਲ ਰਿਹਾ ਹੈ। ਕੋਈ ਬਿੱਲ ਬਕਾਇਆ ਵੀ ਨਹੀਂ ਹੈ, ਫਿਰ ਵੀ ਇੰਨਾ ਬਿੱਲ ਆਉਣਾ ਸਮਝ ਤੋਂ ਪਰ੍ਹੇ ਹੈ। ਅਰਜੁਨ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਇਸ ਸਬੰਧ ਵਿਚ ਜੇ. ਈ. ਅਤੇ ਆਰ. ਏ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ 40 ਹਜ਼ਾਰ ਰੁਪਏ ਵਿਚ ਸੈਟਲਮੈਂਟ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ 10 ਬਲਾਕਾਂ ਲਈ ਵੱਡੀ ਖੁਸ਼ਖ਼ਬਰੀ
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਇਕ ਪਾਸੇ ਫ੍ਰੀ ਬਿਜਲੀ ਅਤੇ ਜ਼ੀਰੋ ਬਿੱਲ ਦੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਲੋਕਾਂ ਨੂੰ ਬਿਨਾਂ ਵਜ੍ਹਾ ਲੱਖ-ਲੱਖ ਰੁਪਏ ਦੇ ਬਿੱਲ ਭੇਜ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਅਰਜੁਨ ਨੇ ਮਾਮਲੇ ਦੀ ਸ਼ਿਕਾਇਤ ਐਕਸੀਅਨ, ਸੈਂਟਰਲ ਵਿਜੀਲੈਂਸ, ਸੀ. ਐੱਮ. ਓ., ਪਾਵਰ ਮੰਤਰੀ ਅਤੇ ਪੀ. ਐੱਸ. ਪੀ. ਸੀ. ਐੱਲ. ਦੇ ਚੇਅਰਮੈਨ ਨੂੰ ਵੀ ਭੇਜੀ ਹੈ। ਇਸ ਮੌਕੇ ਸੰਜੇ ਕਸ਼ਯਪ, ਗਗਨਦੀਪ ਸਿੰਘ, ਤਰੁਣ ਅਰੋੜਾ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਚੇਤ ਦੀ ਸੰਗਰਾਂਦ ਮੌਕੇ 452 ਸ਼ਰਧਾਲੂਆਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ