punjab: ਕਰਵਾ ਚੌਥ ਵਾਲੇ ਦਿਨ ਹੀ ਪਿਆ ਖਿਲਾਰਾ! ਪਹਿਲੀ ਘਰਵਾਲੀ ਨੇ ਗੁੱਤੋਂ ਫੜ੍ਹ ਦੂਜੀ ਕੱਢ ਲਈ ਘਰੋਂ ਬਾਹਰ

Saturday, Oct 11, 2025 - 02:07 PM (IST)

punjab: ਕਰਵਾ ਚੌਥ ਵਾਲੇ ਦਿਨ ਹੀ ਪਿਆ ਖਿਲਾਰਾ! ਪਹਿਲੀ ਘਰਵਾਲੀ ਨੇ ਗੁੱਤੋਂ ਫੜ੍ਹ ਦੂਜੀ ਕੱਢ ਲਈ ਘਰੋਂ ਬਾਹਰ

ਫਿਰੋਜ਼ਪੁਰ (ਸੰਨੀ)- ਫਿਰੋਜ਼ਪੁਰ ਵਿਖੇ ਕਰਵਾ ਚੌਥ ਦੇ ਦਿਨ ਇਕ ਘਰ 'ਚ ਪਹਿਲੀ ਪਤਨੀ ਵੱਲੋਂ ਖਿਲਾਰਾ ਪਾ ਦਿੱਤਾ ਗਿਆ। ਪਹਿਲੀ ਪਤਨੀ ਨੇ ਆਪਣੇ ਪਤੀ ਦੀ ਦੂਜੀ ਪਤਨੀ ਨੂੰ ਗੁੱਤੋਂ ਫੜ੍ਹ ਕੇ ਨਾ ਸਿਰਫ਼ ਘਰੋਂ ਬਾਹਰ ਹੀ ਕੱਢਿਆ ਸਗੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ। ਥਾਣਾ ਗੁਰੂਹਰਸਹਾਏ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੀ ਪਹਿਲੀ ਪਤਨੀ ਵੀਨਾ ਨੇ ਗੁੰਡਾਗਰਦੀ ਕਰਦੇ ਹੋਏ ਪਰਮਜੀਤ ਦੀ ਦੂਜੀ ਪਤਨੀ ਸੰਜਨਾ ਨਾਲ ਘਰ ਵਿਚ ਵੜ ਕੇ ਕੁੱਟਮਾਰ ਕਰ ਦਿੱਤੀ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਦੁੱਧ ਵੰਡਣ ਜਾ ਰਿਹਾ ਡੇਅਰੀ ਵਰਕਰ ਗੋਲ਼ੀਆਂ ਨਾਲ ਭੁੰਨਿਆ

ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਅਤੇ ਨਾਲ ਹੀ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਮਲਾ ਤੁਲ ਫੜਦਾ ਵਿਖਾਈ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਸੰਜਨਾ ਦੀ ਸ਼ਿਕਾਇਤ ਦੇ ਆਧਾਰ 'ਤੇ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ।

PunjabKesari

ਇਹ ਵੀ ਪੜ੍ਹੋ: Punjab: ਮਹਿਲਾ ਡੀਪੂ ਹੋਲਡਰ 'ਤੇ ਡਿੱਗੀ ਗਾਜ, ਹੋਈ ਸਸਪੈਂਡ, ਕਾਰਨਾਮਾ ਕਰੇਗਾ ਹੈਰਾਨ

ਮਿਲੀ ਜਾਣਕਾਰੀ ਮੁਤਾਬਕ ਸ਼ਖਸ ਪਰਮਜੀਤ ਦੀ ਪਹਿਲੀ ਪਤਨੀ ਵੀਨਾ ਰਾਣੀ ਵੱਲੋਂ ਗੁੰਡਾਗਰਦੀ ਕਰਦੇ ਹੜਕੰਪ ਮਚਾਇਆ ਗਿਆ। ਉਸ ਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਲੈ ਕੇ ਗੁੰਡਾਗਰਦੀ ਕੀਤੀ। ਅਧਿਕਾਰੀ ਨੇ ਦੱਸਿਆ ਪਰਮਜੀਤ ਦੇ ਦੋ ਵਿਆਹ ਹੋਏ ਹਨ। ਪਹਿਲੀ ਪਤਨੀ ਨੂੰ ਕਾਫ਼ੀ ਦੇਰ ਪਹਿਲਾਂ ਕਿਸੇ ਕਾਰਨ ਕਰਕੇ ਛੱਡ ਚੁੱਕਾ ਸੀ। ਪਰਮਜੀਤ ਨੇ ਦੂਜਾ ਵਿਆਹ ਸੰਜਨਾ ਨਾਲ ਕੀਤਾ। 

PunjabKesari

ਪੁਲਸ ਨੂੰ ਸ਼ੱਕ ਹੈ ਕਿ ਪਹਿਲੀ ਪਤਨੀ ਉਸ ਦੇ ਦੂਜੇ ਵਿਆਹ ਨੂੰ ਲੈ ਕੇ ਨਾਰਾਜ਼ ਸੀ। ਇਸ ਗੱਲ ਦੇ ਗੁੱਸੇ ਨਾਲ ਉਹ ਕਰਵਾ ਚੌਥ ਵਾਲੇ ਦਿਨ ਪਰਮਜੀਤ ਦੇ ਘਰ ਆਪਣੇ ਨਾਲ ਕੁਝ ਗੁੰਡੇ ਲੈ ਕੇ ਪਹੁੰਚੀ। ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਾਈ ਹੈ, ਜਿਸ ਦੇ ਆਧਾਰ 'ਤੇ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਦੋਸ਼ੀਆਂ ਨੂੰ ਫੜਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀ ਪੁਲਸ ਦੀ ਗ੍ਰਿਫ਼ਤ ਵਿੱਚ ਹੋਣਗੇ, ਉਸ ਤੋਂ ਬਾਅਦ ਪੂਰਾ ਖੁਲਾਸਾ ਹੋ ਸਕਦਾ ਹੈ ਕਿ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਅਤੇ ਆਖਿਰ ਉਸ ਦੇ ਮਨ ਵਿੱਚ ਕੀ ਗੁੱਸਾ ਸੀ। 

PunjabKesari

ਇਹ ਵੀ ਪੜ੍ਹੋ: ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News