ਪਹਿਲਾ ਸੁਪਰ ਮਹੇੜੂ ਕਬੱਡੀ ਕੱਪ ਨਿਊਜ਼ੀਲੈਂਡ ਨੇ ਜਿੱਤਿਆ
Wednesday, Mar 04, 2020 - 01:40 AM (IST)
ਜਲੰਧਰ (ਮਹੇਸ਼ ਖੋਸਲਾ)— ਪਿੰਡ ਰਾਏਪੁਰ ਫਰਾਲਾ, ਹਲਕਾ ਜਲੰਧਰ ਛਾਉਣੀ ਵਿਖੇ ਰਾਏਪੁਰ ਸਟੇਡੀਅਮ ਦੇ ਸਾਹਮਣੇ ਹੋਏ ਯੰਗ ਫਾਰਮਰ ਪਹਿਲੇ ਸੁਪਰ ਮਹੇੜੂ ਕਬੱਡੀ ਕੱਪ 'ਤੇ ਨਿਊਜ਼ੀਲੈਂਡ ਦੀ ਟੀਮ ਨੇ ਆਪਣਾ ਕਬਜ਼ਾ ਜਮਾਇਆ, ਜਦਕਿ ਸ਼ਾਹਕੋਟ ਲਾਇਨਜ਼ ਉਪ-ਜੇਤੂ ਬਣਿਆ। ਮੁੱਖ ਪ੍ਰਬੰਧਕਾਂ ਅਰਵਿੰਦਰ ਸਿੰਘ ਜੱਸੜ, ਗੁਰਪ੍ਰੀਤ ਸਿੰਘ ਢੇਸੀ, ਕੁਲਦੀਪ ਸਿੰਘ ਸੰਘਾ, ਬਲਵੀਰ ਸਿੰਘ ਸਰਪੰਚ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਇੰਗਲੈਂਡ ਦੇ ਉੱਘੇ ਕਾਰੋਬਾਰੀ ਜਸਪਾਲ ਸਿੰਘ ਢੇਸੀ, ਪਰਮਜੀਤ ਸਿੰਘ ਰਾਏਪੁਰ ਸ਼੍ਰੋਮਣੀ ਕਮੇਟੀ ਮੈਂਬਰ, ਅਜੀਤ ਸਿੰਘ ਸੰਘਾ ਅਤੇ ਤਜਿੰਦਰ ਸਿੰਘ ਨਿੱਝਰ ਨੌਜਵਾਨ ਆਗੂ ਅਤੇ ਉੱਘੇ ਖੇਡ ਪ੍ਰਮੋਟਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏੇ ਇਸ ਕਬੱਡੀ ਕੱਪ 'ਚ ਮੇਜਰ ਲੀਗ ਦੀਆਂ 8 ਟੀਮਾਂ ਦੇ ਭੇੜ ਹੋਏੇ। ਪਹਿਲਾ ਇਨਾਮ ਢਾਈ ਲੱਖ ਰੁਪਏ ਅਤੇ ਦੂਸਰਾ ਇਨਾਮ 2 ਲੱਖ ਰੁਪਏ ਦਿੱਤਾ ਗਿਆ। ਬੈਸਟ ਸਟਾਪਰ ਪਿੰਦੂ ਸੀਚੇਵਾਲ ਤੇ ਬੈਸਟ ਰੇਡਰ ਸੋਨੂੰ ਗੁੱਜਰ ਨੂੰ ਮੋਟਰਸਾਈਕਲ ਦਿੱਤੇ ਗਏ। ਗੋਗੋ ਰੁੜਕੀ ਨੂੰ ਸਕਾਰਪੀਓ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਮੁੱਖ ਮੰਤਰੀ ਦੇ ਓ. ਐੱਸ. ਡੀ. ਸੋਨੂੰ ਢੇਸੀ ਨੇ ਕੀਤੀ। ਅਮਰਜੀਤ ਸਿੰਘ ਜੱਸੜ, ਡੀ. ਐੱਸ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ, ਜੋਗਿੰਦਰ ਸਿੰਘ ਬਾਸੀ ਟੋਰਾਂਟੋ ਕੈਨੇਡਾ, ਪ੍ਰਿਤਪਾਲ ਸਿੰਘ ਢਿੱਲੋਂ, ਅਜਮੇਰ ਸਿੰਘ ਸਮਰਾ, ਮਲਕੀਤ ਸਿੰਘ ਢੇਸੀ ਕੈਨੇਡਾ, ਦਿਲਜੀਤ ਸਿੰਘ ਢੇਸੀ ਕੈਨੇਡਾ, ਦੇਸਰਾਜ ਯੂ. ਕੇ., ਕੁਲਵੰਤ ਸਿੰਘ ਢੇਸੀ ਕੈਨੇਡਾ, ਹਰਭੁਪਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੈਂਟ ਆਦਿ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸ਼ਾਮ ਸਮੇਂ ਲੱਗੇ ਬੱਬੂ ਮਾਨ ਦੇ ਖੁੱਲ੍ਹੇ ਅਖਾੜੇ ਦਾ ਹਜ਼ਾਰਾਂ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।