''ਨੇਕੀ ਕਰ ਛਿੱਤਰ ਖਾ''

Sunday, Jun 02, 2019 - 08:28 PM (IST)

''ਨੇਕੀ ਕਰ ਛਿੱਤਰ ਖਾ''

ਫਿਰੋਜ਼ਪੁਰ(ਕੁਮਾਰ, ਮਲਹੋਤਰਾ)— ਅਕਸਰ ਤੁਸੀਂ ਪੰਜਾਬੀ ਦੀ ਕਹਾਵਤ ਸੁਣੀ ਹੋਵੇਗੀ ਕਿ ਨੇਕੀ ਕਰ ਛਿੱਤਰ ਖਾ। ਅਜਿਹਾ ਹੀ ਇਕ ਘਟਨਾ ਫਿਰੋਜ਼ਪੁਰ 'ਚ ਦੇਖਣ ਨੂੰ ਮਿਲੀ, ਜਿਥੇ ਇਕ ਵਿਅਕਤੀ ਵੱਲੋਂ 2 ਧਿਰਾਂ ਨੂੰ ਆਪਸ 'ਚ ਬਹਿਸਬਾਜ਼ੀ ਕਰਨ ਤੋਂ ਰੋਕਣਾ ਉਸ ਵੇਲੇ ਮਹਿੰਗਾ ਪੈ ਗਿਆ, ਜਦ ਇਕ ਧਿਰ ਵੱਲੋਂ ਉਸ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।

ਮਾਮਲਾ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਦਾ ਹੈ, ਜਿਥੋਂ ਦੇ ਵਸਨੀਕ ਰਾਕੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਉਂਦਿਆਂ ਦੱਸਿਆ ਕਿ ਰਾਜਵਿੰਦਰ ਸਿੰਘ ਦੀ ਸੋਮਾ ਪਤਨੀ ਸਰਬਜੀਤ ਨਾਲ ਕਿਸੇ ਗੱਲ ਤੋਂ ਬਹਿਸਬਾਜ਼ੀ ਹੋ ਰਹੀ ਸੀ ਅਤੇ ਪੀੜਤ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਇਸੇ ਰੰਜਿਸ਼ ਕਾਰਣ ਰਾਜਵਿੰਦਰ ਸਿੰਘ ਸਮੇਤ ਉਸ ਦੀ ਪਤਨੀ ਰਾਜ ਅਤੇ ਇਕ ਹੋਰ ਆਦਮੀ ਕਰਮਜੀਤ ਸਿੰਘ ਨੇ ਹਮਸਲਾਹ ਹੋ ਕੇ ਉਸ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।


author

Baljit Singh

Content Editor

Related News