ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਸੰਪੰਨ
Monday, Apr 15, 2019 - 03:57 AM (IST)

ਫਿਰੋਜ਼ਪੁਰ (ਬੰਟੀ,ਨਿਖੰਜ,ਜਤਿੰਦਰ)-ਸਾਹਿਤ ਸਭਾ (ਰਜਿ.) ਜਲਾਲਾਬਾਦ ਪੱਛਮੀ ਦੀ ਮਹੀਨਾਵਾਰ ਮੀਟਿੰਗ ਸਥਾਨਕ ਐਫੀਸ਼ੈਂਟ ਕਾਲਜ ਵਿਚ ਸਭਾ ਦੇ ਸਰਪ੍ਰਸਤ ਗੁਰਬਖਸ਼ ਸਿੰਘ ਖੁਰਾਣਾ ਅਤੇ ਪ੍ਰਧਾਨ ਬਲਬੀਰ ਸਿੰਘ ਰਹੇਜਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ, ਿਜਸ ’ਚ ਪਹੁੰਚੇ ਮੈਬਰਾਂ ਦਾ ਉਨ੍ਹਾਂ ਵੱਲੋਂ ਸਵਾਗਤ ਕਰਦਿਆਂ ਰਚਨਾਵਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਜਸਕਰਨਜੀਤ ਸਿੰਘ ਅਤੇ ਗੋਪਾਲ ਬਜਾਜ ਵੱਲੋਂ ਅਗਲੇਰੀ ਮੀਟਿੰਗ ’ਤੇ ਕਰਵਾਏ ਜਾਣ ਵਾਲੇ ਰੂ-ਬਰੂ ਪ੍ਰੋਗਰਾਮ ਦੀਆਂ ਗਤੀਵਿਧੀਆਂ ਬਾਰੇ ਸਮੂਹ ਮੈਬਰਾਂ ਨੂੰ ਜਾਗਰੂਕ ਕਰਵਾਇਆ ਗਿਆ। ਸਭ ਨੇ ਦੋਵਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਮੀਟਿੰਗ ਦਾ ਉਦੇਸ਼ ਰਚਨਾਵਾਂ ਦੇ ਨਾਲ-ਨਾਲ ਸਾਕਾਰਾਤਮਕ ਸੋਚ, ਲੋਨ ਤੋਂ ਛੁਟਕਾਰਾ, ਔਰਤ-ਪੁਰਸ਼ ਬਰਾਬਰ, ਹਾਟਅਟੈਕ ਦਾ ਸੌਖਾ ਇਲਾਜ ਅਤੇ ਗਜ਼ਲ ਕਿਵੇਂ ਲਿਖਣੀ ਆਦਿ ਵਿਸ਼ਿਆਂ ’ਤੇ ਨੀਰਜ ਛਾਬਡ਼ਾ, ਗੁਰਵਿੰਦਰ ਸਿੰਘ ਪਰੂਥੀ, ਪ੍ਰੀਤੀ ਬਬੂਟਾ, ਪ੍ਰਵੇਸ਼ ਖੰਨਾ, ਦਿਆਲ ਸਿੰਘ ਪਿਆਸਾ, ਸੰਦੀਪ ਝਾਂਬ ਆਦਿ ਨੇ ਆਪਣੇ ਵਿਸ਼ੇਸ਼ ਵਿਚਾਰ ਪੇਸ਼ ਕੀਤੇ। ਮੀਟਿੰਗ ’ਚ ਪ੍ਰਕਾਸ਼ ਦੋਸ਼ੀ, ਵਿਪਨ ਸਿੰਘ, ਸਤਨਾਮ ਸਿੰਘ ਮਹਿਰਮ, ਬਲਬੀਰ ਸਿੰਘ ਪਰਮਾਰ, ਸਤਪਾਲ ਸਿੰਘ ਕਮਲ, ਨਰਿੰਦਰ ਸਿੰਘ, ਅਸ਼ੋਕ ਮੌਜੀ, ਰੋਸ਼ਨ ਲਾਲ ਅਸੀਜਾ ਆਦਿ ਹਾਜ਼ਰ ਸਨ।